ਸਾਵਧਾਨ! ਮੱਛੀ ਖਾਣ ਨਾਲ ਤੁਸੀਂ ਬਣ ਸਕਦੇ ਹੋ ਸਕਿਨ ਕੈਂਸਰ ਦਾ ਸ਼ਿਕਾਰ
ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੱਛੀ ਖਾਣ ਵਾਲੇ ਲੋਕਾਂ ਵਿੱਚ ਸਕਿਨ ਕੈਂਸਰ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਗਰਭਵਤੀ ਔਰਤਾਂ ਅਤੇ ਬੱਚਿਆਂ 'ਤੇ ਪੈ ਸਕਦਾ ਹੈ।
Download ABP Live App and Watch All Latest Videos
View In Appਹਾਰਵਰਡ ਮੈਡੀਕਲ ਸਕੂਲ ਦੀ ਰਿਪੋਰਟ ਮੁਤਾਬਕ ਹਾਲ ਹੀ ਵਿੱਚ ਹੋਏ ਇੱਕ ਅਧਿਐਨ ਵਿੱਚ ਸਕਿਨ ਕੈਂਸਰ ਅਤੇ ਮੱਛੀ ਖਾਣ ਬਾਰੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ।
ਇਸ 'ਚ ਕਿਹਾ ਗਿਆ ਹੈ ਕਿ ਜ਼ਿਆਦਾ ਮੱਛੀ ਖਾਣ ਨਾਲ ਲੋਕਾਂ 'ਚ ਸਕਿਨ ਦੇ ਕੈਂਸਰ 'ਮੇਲਾਨੋਮਾ' (Melanoma) ਦਾ ਖਤਰਾ ਵਧ ਜਾਂਦਾ ਹੈ।
ਇਹ ਸਕਿਨ ਦੇ ਕੈਂਸਰ ਦੀ ਸਭ ਤੋਂ ਖਤਰਨਾਕ ਕਿਸਮ ਹੈ ਅਤੇ ਇਸ ਦਾ ਮੁੱਖ ਕਾਰਨ ਸੂਰਜ ਦੀਆਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਹਨ।
ਇਸ ਅਧਿਐਨ ਤੋਂ ਪਹਿਲਾਂ ਖਾਣ-ਪੀਣ ਨਾਲ ਇਸ ਕੈਂਸਰ ਦਾ ਕੋਈ ਸਬੰਧ ਸਾਹਮਣੇ ਨਹੀਂ ਆਇਆ ਸੀ। ਨਵੇਂ ਅਧਿਐਨ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਹਨ, ਉਹ ਸੱਚਮੁੱਚ ਹੈਰਾਨੀਜਨਕ ਹਨ।
ਇਸ ਅਧਿਐਨ ਨੂੰ ਖੋਜਕਰਤਾਵਾਂ ਦੁਆਰਾ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਸੀ ਅਤੇ ਅਮਰੀਕਾ ਦੇ 6 ਰਾਜਾਂ ਦੇ 5 ਲੱਖ ਤੋਂ ਵੱਧ ਲੋਕ ਇਸ ਵਿੱਚ ਸ਼ਾਮਲ ਸਨ। ਇਹਨਾਂ ਵਿੱਚੋਂ 60% ਮਰਦ ਅਤੇ 40% ਔਰਤਾਂ ਸਨ। ਕਰੀਬ 15 ਸਾਲਾਂ ਤੱਕ ਇਨ੍ਹਾਂ ਲੋਕਾਂ ਦਾ ਡਾਟਾ ਇਕੱਠਾ ਕੀਤਾ ਗਿਆ ਅਤੇ ਫਿਰ ਇਹ ਸਿੱਟਾ ਕੱਢਿਆ ਗਿਆ।
ਇਸ ਅਧਿਐਨ 'ਚ ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਮੱਛੀ ਨੂੰ ਚੰਗੀ ਤਰ੍ਹਾਂ ਤਲ ਕੇ ਖਾਣ ਵਾਲਿਆਂ 'ਚ ਮੇਲਾਨੋਮਾ ਕੈਂਸਰ ਦਾ ਖਤਰਾ ਘਟ ਦੇਖਿਆ ਗਿਆ।