Health News: ਗਰਮੀ ‘ਚ ਖਾਲੀ ਪੇਟ ਇਹ ਵਾਲੇ ਫਲ ਖਾਣ ਨਾਲ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਸਵੇਰੇ ਖਾਲੀ ਪੇਟ ਤੁਹਾਨੂੰ ਪਹਿਲਾ ਭੋਜਨ ਸੋਚ ਸਮਝਕੇ ਲੈਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਦਿਨ ਦੀ ਸ਼ੁਰੂਆਤ ਹੈਲਦੀ ਖਾਣ ਨਾਲ ਕਰਨੀ ਚਾਹੀਦੀ ਹੈ। ਇਸ ਚੱਕਰ ਵਿਚ ਲੋਕ ਸਵੇਰੇ ਕਾਲੀ ਪੇਟ ਫਲ ਖਾਣ ਲੱਗਦੇ ਹਨ। ਖਾਲੀ ਪੇਟ ਫਲ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਸਾਰੇ ਫਲ ਖਾਲੀ ਪੇਟ ਨਹੀਂ ਖਾਣੇ ਚਾਹੀਦੇ। ਕਈ ਵਾਰ ਖਾਲੀ ਪੇਟ ਫਲ ਖਾਣ ਨਾਲ ਤੁਹਾਨੂੰ ਦਿੱਕਤ ਹੋ ਸਕਦੀ ਹੈ।
Download ABP Live App and Watch All Latest Videos
View In Appਅੱਜ ਤੁਹਾਨੂੰ ਦੱਸਾਂਗੇ ਕੁੱਝ ਅਜਿਹੇ ਫਲਾਂ ਬਾਰੇ ਜਿਨ੍ਹਂ ਨੂੰ ਭੁੱਲ ਕੇ ਵੀ ਸਵੇਰੇ ਨਹੀਂ ਖਾਣਾ ਚਾਹੀਦਾ। ਇਸ ਨਾਲ ਫਾਇਦੇ ਦੀ ਥਾਂ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
ਕੇਲਾ ਖਾਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਜਿੰਮ ਜਾਣ ਵਾਲੇ ਲੋਕ ਅਕਸਰ ਸਵੇਰੇ ਖਾਲੀ ਪੇਟ ਕੇਲੇ ਦਾ ਸੇਵਨ ਕਰਨ ਲੈਂਦੇ ਹਨ। ਕੇਲੇ ‘ਚ ਭਰਪੂਰ ਮਾਤਰਾ ‘ਚ ਪੋਸ਼ਕ ਤੱਤ ਹੁੰਦੇ ਹਨ ਪਰ ਖਾਲੀ ਪੇਟ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਬੇਚੈਨੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਸਵੇਰੇ ਖਾਲੀ ਪੇਟ ਖੱਟੇ ਫਲ ਬਿਲਕੁਲ ਨਹੀਂ ਖਾਣੇ ਚਾਹੀਦੇ। ਖਾਸ ਤੌਰ ‘ਤੇ ਅੰਗੂਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖੱਟੇ ਫਲਾਂ ਵਿੱਚ ਬਹੁਤ ਜ਼ਿਆਦਾ ਐਸਿਡ ਹੁੰਦਾ ਹੈ ਜੋ ਗੈਸਟਿਕ ਐਸਿਡ ਰਿਫਲਕਸ, ਅਲਸਰ ਅਤੇ ਪੇਟ ਵਿੱਚ ਜਲਣ ਦਾ ਕਾਰਨ ਬਣ ਸਕਦਾ ਹੈ। ਸੰਤਰੇ ਜਾਂ ਮੌਸਮੀ ਵੀ ਖਾਲੀ ਪੇਟ ਨਹੀਂ ਖਾਣਾ ਚਾਹੀਦਾ। ਇਨ੍ਹਾਂ ‘ਚ ਸਿਟਰਿਕ ਐਸਿਡ ਹੁੰਦਾ ਹੈ ਜੋ ਖਾਲੀ ਪੇਟ ਨੁਕਸਾਨ ਪਹੁੰਚਾਉਂਦਾ ਹੈ।

ਅਨਾਨਾਸ ਨੂੰ ਮੌਸਮ ‘ਚ ਜ਼ਰੂਰ ਖਾਣਾ ਚਾਹੀਦਾ ਹੈ ਪਰ ਇਸ ਨੂੰ ਖਾਲੀ ਪੇਟ ਨਾ ਖਾਓ। ਅਨਾਨਾਸ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਅਨਾਨਾਸ ਪਾਚਨ ਕਿਰਿਆ ਲਈ ਚੰਗਾ ਹੁੰਦਾ ਹੈ ਪਰ ਕਾਲੀ ਮਿਰਚ ਖਾਣ ਨਾਲ ਪਾਚਨ ਕਿਰਿਆ ਵੀ ਖਰਾਬ ਹੋ ਸਕਦੀ ਹੈ।