ਜੇਕਰ ਤੁਸੀਂ ਵੀ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ 'ਚ ਕਰਦੇ ਹੋ ਓਵਰਟਾਈਮ, ਤਾਂ ਹੋ ਸਕਦੇ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ
ਜਦੋਂ ਤੁਸੀਂ ਸਵੇਰ ਤੋਂ ਸ਼ਾਮ ਅਤੇ ਸ਼ਾਮ ਤੋਂ ਰਾਤ ਭਾਵ ਕਿ ਜ਼ਿਆਦਾਤਰ ਸਮਾਂ ਦਫ਼ਤਰ ਵਿੱਚ ਹੀ ਗੁਜ਼ਾਰਦੇ ਹੋ, ਤਾਂ ਇਸ ਕਰਕੇ ਤੁਹਾਡਾ ਧੁੱਪ ਨਾਲ ਸੰਪਰਕ ਬਿਲਕੁਲ ਖ਼ਤਮ ਹੋ ਜਾਂਦਾ ਹੈ ਅਤੇ ਤੁਹਾਡੀ ਇਮਿਊਨਿਟੀ ਪ੍ਰਭਾਵਿਤ ਹੋਣ ਲੱਗ ਜਾਂਦੀ ਹੈ। ਅਜਿਹੇ ਲੋਕ ਆਸਾਨੀ ਨਾਲ ਬਿਮਾਰ ਹੋ ਜਾਂਦੇ ਹਨ ਅਤੇ ਪਾਚਨ ਤੰਤਰ ਵੀ ਕਮਜ਼ੋਰ ਹੋ ਜਾਂਦਾ ਹੈ।
Download ABP Live App and Watch All Latest Videos
View In Appਡਬਲ ਸ਼ਿਫਟ ਕਰਨ ਨਾਲ ਵਿਅਕਤੀ ਦੀ ਬਾਇਓਲਾਜੀਕਲ ਕਲਾਕ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਕਾਫੀ ਹੱਦ ਤੱਕ ਵੱਧ ਜਾਂਦਾ ਹੈ।
ਡਬਲ ਸ਼ਿਫਟ ਕਰਨ ਕਰਕੇ ਲੋਕਾਂ ਨੂੰ ਅਕਸਰ ਕਮਰ ਦਰਦ ਅਤੇ ਪਿੱਠ ਦਰਦ ਹੋ ਸਕਦਾ ਹੈ। ਕਿਉਂਕਿ ਬੈਠਣ ਦੇ ਕੰਮ ਵਿੱਚ ਤੁਸੀਂ ਇੱਕ ਹੀ ਸਥਿਤੀ ਵਿੱਚ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹੋ ਅਤੇ ਇਸ ਕਾਰਨ ਹੱਡੀਆਂ ਅਕੜ ਜਾਂਦੀਆਂ ਹਨ। ਇਸ ਦੇ ਨਾਲ ਹੀ ਮਾਸਪੇਸ਼ੀਆਂ ਸਖ਼ਤ ਹੋ ਸਕਦੀਆਂ ਹਨ।
ਡਬਲ ਸ਼ਿਫਟ ਕਰਨ ਵਾਲੇ ਵਿਅਕਤੀ ਨੂੰ ਨਾਰਮਲ ਸ਼ਿਫਟ ਕਰਨ ਵਾਲਿਆਂ ਦੇ ਮੁਕਾਬਲੇ ਜ਼ਿਆਦਾ ਥਕਾਵਟ ਦੀ ਸਮੱਸਿਆ ਹੋ ਸਕਦੀ ਹੈ। ਲੰਬੇ ਸਮੇਂ ਤੱਕ ਡਬਲ ਸ਼ਿਫਟ ਕਰਨ ਨਾਲ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ। ਇਸ ਨਾਲ ਪ੍ਰੋਡਕਟੀਵਿਟੀ ‘ਤੇ ਵੀ ਅਸਰ ਪੈਣ ਲੱਗ ਜਾਂਦਾ ਹੈ।
ਓਵਰਟਾਈਮ ਕਾਰਨ ਜ਼ਿਆਦਾਤਰ ਲੋਕ ਬੈਠ ਕੇ ਸਮਾਂ ਬਿਤਾਉਂਦੇ ਹਨ। ਸਰੀਰਕ ਗਤੀਵਿਧੀ ਦੀ ਕਮੀ ਸ਼ੂਗਰ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਹ ਉਨ੍ਹਾਂ ਲੋਕਾਂ ਲਈ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਸ਼ੂਗਰ ਦੀ ਬਿਮਾਰੀ ਹੈ।
ਡਬਲ ਸ਼ਿਫਟ ਦੀ ਵਜ੍ਹਾ ਨਾਲ ਤੁਸੀਂ ਸੋਸ਼ਲ ਇਨ ਐਕਟਿਵ ਹੋ ਜਾਂਦੇ ਹੋ। ਪਰਿਵਾਰ ਅਤੇ ਦੋਸਤਾਂ ਨਾਲ ਬਿਤਾਉਣ ਲਈ ਸਮਾਂ ਨਹੀਂ ਮਿਲ ਪਾਉਂਦਾ। ਅਜਿਹੇ ਵਿੱਚ ਤਣਾਅ ਦਾ ਪੱਧਰ ਵਧ ਸਕਦਾ ਹੈ। ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਇੱਕ ਹੀ ਤਰ੍ਹਾਂ ਦਾ ਕੰਮ ਲਗਾਤਾਰ ਕਰਦਾ ਹੈ ਤਾਂ ਉਸ ਵਿੱਚ ਵਰਕ ਸਟ੍ਰੈਸ ਦਾ ਪੱਧਰ ਵੱਧ ਜਾਂਦਾ ਹੈ।