Health News: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਕੈਮੀਕਲ ਵਾਲੇ ਛੋਲੇ, ਸਿਹਤ ਨੂੰ ਹੋ ਸਕਦਾ ਇਹ ਨੁਕਸਾਨ, ਖਰੀਦਣ ਤੋਂ ਪਹਿਲਾਂ ਇੰਝ ਕਰੋ ਚੈੱਕ
ਅੱਜ ਕੱਲ੍ਹ ਹਰ ਚੀਜ਼ ਵਿੱਚ ਮਿਲਾਵਟ ਹੋ ਰਹੀ ਹੈ। ਜੇਕਰ ਤੁਸੀਂ ਵੀ ਭੁੰਨੇ ਹੋਏ ਛੋਲਿਆਂ ਨੂੰ ਸਿਹਤਮੰਦ ਸਮਝ ਕੇ ਖਾਂਦੇ ਹੋ, ਤਾਂ ਤੁਹਾਨੂੰ ਦੱਸ ਦਈਏ ਹੁਣ ਉਸ ਵਿੱਚ ਮਿਲਾਵਟ ਹੋ ਰਹੀ ਹੈ। ਬਾਜ਼ਾਰ ਵਿੱਚ ਪੀਲੇ ਅਤੇ ਮੋਟੇ ਭੁੰਨੇ ਹੋਏ ਛੋਲੇ ਉਪਲਬਧ ਹਨ। ਛੋਲਿਆਂ ਦਾ ਰੰਗ ਹੱਦ ਨਾਲੋਂ ਜ਼ਿਆਦਾ ਪੀਲਾ ਅਤੇ ਇਸ ਦਾ ਆਕਾਰ ਵੱਡਾ ਕਰਨ ਲਈ ਇਸ ਵਿੱਚ ਕੈਮੀਕਲ ਮਿਲਾਇਆ ਜਾ ਰਿਹਾ ਹੈ।
Download ABP Live App and Watch All Latest Videos
View In Appਜਦੋਂ ਤੁਸੀਂ ਭੁੰਨੇ ਹੋਏ ਛੋਲੇ ਖਰੀਦਣ ਜਾਂਦੇ ਹੋ, ਤਾਂ ਤੁਸੀਂ ਅਕਸਰ ਸਿਰਫ ਵੱਡੇ ਆਕਾਰ ਦੇ, ਫੁੱਲੇ ਹੋਏ ਅਤੇ ਪੀਲੇ ਛੋਲੇ ਹੀ ਖਰੀਦਦੇ ਹੋ। ਇਹ ਛੋਲੇ ਸਾਫ਼-ਸੁਥਰੇ ਲੱਗਦੇ ਹਨ, ਪਰ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ।
ਦਰਅਸਲ, ਜ਼ਿਆਦਾ ਪੀਲੇ ਅਤੇ ਮੋਟੇ ਆਕਾਰ ਦੇ ਛੋਲਿਆਂ ਵਿਚ ਹਾਨੀਕਾਰਕ ਰੰਗ ਔਰਾਮਿਨ ਦੀ ਮਿਲਾਵਟ ਹੁੰਦੀ ਹੈ। ਇਹ ਇੱਕ ਗੈਰ-ਪ੍ਰਵਾਨਿਤ ਸਿੰਥੈਟਿਕ ਰੰਗ ਹੈ। ਜੋ ਖਾਣ ਯੋਗ ਨਹੀਂ ਹੈ। ਹੌਲੀ-ਹੌਲੀ ਜੇਕਰ ਇਹ ਰਸਾਇਣ ਸਰੀਰ ਵਿੱਚ ਦਾਖਲ ਹੋ ਜਾਵੇ ਤਾਂ ਕੈਂਸਰ ਸੈੱਲ ਵਿਕਸਿਤ ਹੋ ਸਕਦੇ ਹਨ।
ਜੇਕਰ ਤੁਸੀਂ ਬਜ਼ਾਰ ਤੋਂ ਛੋਲੇ ਖਰੀਦ ਰਹੇ ਹੋ ਤਾਂ ਦੇਖ ਲਓ ਕਿ ਛੋਲਿਆਂ ਦਾ ਰੰਗ ਜ਼ਿਆਦਾ ਪੀਲਾ ਤਾਂ ਨਹੀਂ ਹੈ। ਬਹੁਤ ਜ਼ਿਆਦਾ ਫੁੱਲੇ ਹੋਏ ਅਤੇ ਮੋਟੇ ਛੋਲਿਆਂ ਨੂੰ ਖਰੀਦਣ ਅਤੇ ਖਾਣ ਤੋਂ ਪਰਹੇਜ਼ ਕਰੋ।
ਬਿਹਤਰ ਹੋਵੇਗਾ ਜੇਕਰ ਤੁਸੀਂ ਕੱਚੇ ਛੋਲੇ ਖਰੀਦ ਕੇ ਖੁਦ ਭੁੰਨ ਲਓ। ਬਹੁਤ ਸਾਰੇ ਹਲਵਾਈ ਅਤੇ ਰੇਹੜੀ ਵਾਲੇ ਤੁਹਾਡੇ ਸਾਹਮਣੇ ਭੁੰਨੇ ਹੋਏ ਛੋਲੇ ਪੇਸ਼ ਕਰਦੇ ਹਨ। ਤੁਸੀਂ ਉਨ੍ਹਾਂ ਤੋਂ ਛੋਲੇ ਖਰੀਦ ਕੇ ਖਾ ਸਕਦੇ ਹੋ।
ਛੋਲੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸਿਹਤ ਪ੍ਰਤੀ ਜਾਗਰੂਕ ਲੋਕ ਅਕਸਰ ਨਾਸ਼ਤੇ ਵਿਚ ਜਾਂ ਸ਼ਾਮ ਨੂੰ ਚਾਹ ਦੇ ਨਾਲ ਸਨੈਕ ਦੇ ਤੌਰ 'ਤੇ ਭੁੰਨੇ ਹੋਏ ਛੋਲਿਆਂ ਨੂੰ ਖਾਣਾ ਪਸੰਦ ਕਰਦੇ ਹਨ।
ਛੋਲੇ ਖਾਣ ਨਾਲ ਭਾਰ ਘੱਟ ਹੁੰਦਾ ਹੈ ਅਤੇ ਇਹ ਡਾਇਬਟੀਜ਼ ਵਿੱਚ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਛੋਲੇ ਫਾਈਬਰ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਪੇਟ ਅਤੇ ਪਾਚਨ ਤੰਤਰ ਸਿਹਤਮੰਦ ਰਹਿੰਦਾ ਹੈ। ਛੋਲੇ ਸਰੀਰ ਨੂੰ ਤਾਕਤ ਦੇਣ ਅਤੇ ਖੂਨ ਵਧਾਉਣ 'ਚ ਮਦਦ ਕਰਦੇ ਹਨ।