Walking: ਸੌਣ ਤੋਂ ਇੱਕ ਘੰਟਾ ਪਹਿਲਾਂ ਸੈਰ ਕਰਨ ਨਾਲ ਮਿਲਦੇ ਗਜ਼ਬ ਫਾਇਦੇ, ਅੱਜ ਤੋਂ ਸ਼ਾਮਿਲ ਕਰੋ ਇਸ ਚੰਗੀ ਆਦਤ ਨੂੰ
ਸਿਹਤਮੰਦ ਰਹਿਣ ਲਈ ਹਰ ਰੋਜ਼ ਸਵੇਰ ਜਾਂ ਸ਼ਾਮ ਦੀ ਸੈਰ ਕਰਦੇ ਹਨ। ਬੇਸ਼ੱਕ ਇਸ ਦੇ ਸਰੀਰ ਲਈ ਬਹੁਤ ਸਾਰੇ ਫਾਇਦੇ ਹਨ ਅਤੇ ਇਸ ਲਈ, ਇਸ ਨੂੰ ਰੁਟੀਨ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
Download ABP Live App and Watch All Latest Videos
View In Appਪਰ ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਪਹਿਲਾਂ ਸੈਰ ਕਰਨ ਨਾਲ ਤੁਹਾਡੀ ਸਿਹਤ 'ਤੇ ਕੀ ਅਸਰ ਪੈਂਦਾ ਹੈ? ਜੀ ਹਾਂ ਜੇਕਰ ਤੁਸੀਂ ਰੋਜ਼ਾਨਾ ਸੌਣ ਤੋਂ ਅੱਧਾ ਘੰਟਾ ਜਾਂ ਇੱਕ ਘੰਟਾ ਪਹਿਲਾਂ ਸੈਰ ਕਰਦੇ ਹੋ, ਤਾਂ ਸਰੀਰ ਉੱਤੇ ਕੀ ਅਸਰ ਪੈਂਦਾ ਹੈ।
ਸੌਣ ਤੋਂ ਪਹਿਲਾਂ ਸੈਰ ਕਰਨ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ ਅਤੇ ਚੰਗੀ ਨੀਂਦ ਆਉਂਦੀ ਹੈ।
ਰਾਤ ਦੇ ਖਾਣੇ ਤੇ ਨੀਂਦ ਵਿੱਚ ਲਗਪਗ 3 ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਅਤੇ ਸੌਣ ਤੋਂ ਪਹਿਲਾਂ ਸੈਰ ਕਰਦੇ ਹੋ ਤਾਂ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ।
ਸੌਣ ਤੋਂ ਅੱਧਾ ਜਾਂ ਇੱਕ ਘੰਟਾ ਪਹਿਲਾਂ ਸੈਰ ਕਰਨ ਨਾਲ ਵੀ ਭਾਰ ਘੱਟ ਹੁੰਦਾ ਹੈ। ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਨੂੰ ਇਸ ਨੂੰ ਆਪਣੀ ਰੁਟੀਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਸੌਣ ਤੋਂ ਪਹਿਲਾਂ ਸੈਰ ਕਰਨ ਨਾਲ ਵੀ ਬੀਪੀ ਕੰਟਰੋਲ 'ਚ ਰਹਿੰਦਾ ਹੈ। ਇਸ ਨਾਲ ਦਿਲ ਦੀ ਸਿਹਤ ਵੀ ਠੀਕ ਰਹਿੰਦੀ ਹੈ।
ਰਾਤ ਦੇ ਖਾਣੇ ਤੋਂ ਤੁਰੰਤ ਬਾਅਦ ਸੌਣ ਨਾਲ ਗੈਸ ਅਤੇ ਐਸੀਡਿਟੀ ਹੋ ਸਕਦੀ ਹੈ। ਜੇਕਰ ਤੁਸੀਂ ਵੀ ਇਸ ਵਰਗੀ ਸਿਹਤ ਦਿੱਕਤਾਂ ਤੋਂ ਪ੍ਰੇਸ਼ਾਨ ਹੋ ਤਾਂ ਸੈਰ ਕਰਨਾ ਸ਼ੁਰੂ ਕਰੋ। ਇਹ ਆਦਤ ਤੁਹਾਨੂੰ ਫਾਇਦਿਆਂ ਦੇਵੇਗੀ।