Health News: ਸ਼ਾਮ ਦੀ ਚਾਹ ਸਿਹਤ ਦੀ ਦੁਸ਼ਮਣ...ਇਹ ਲੋਕ ਤਾਂ ਭੁੱਲ ਕੇ ਵੀ ਨਾ ਪੀਣ
ਪਰ ਇਸ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਡਾਕਟਰਾਂ ਮੁਤਾਬਕ ਕੁੱਝ ਲੋਕਾਂ ਨੂੰ ਸ਼ਾਮ ਨੂੰ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Download ABP Live App and Watch All Latest Videos
View In Appਡਾਕਟਰ ਮੁਤਾਬਕ ਸੌਣ ਤੋਂ 10 ਘੰਟੇ ਪਹਿਲਾਂ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਚਾਹ 'ਚ ਕੈਫੀਨ ਮੌਜੂਦ ਹੁੰਦਾ ਹੈ, ਜੋ ਸਰੀਰ ਵਿੱਚ ਕਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਨੀਂਦ ਨੂੰ ਪ੍ਰਭਾਵਿਤ ਕਰਨ ਤੋਂ ਇਲਾਵਾ ਕੈਫੀਨ ਦਾ ਜਿਗਰ ਅਤੇ ਪਾਚਨ ਕਿਰਿਆ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਅਜਿਹੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਸ਼ਾਮ ਦੀ ਚਾਹ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
image 3
ਇਨਸੌਮਨੀਆ ਤੋਂ ਪੀੜਤ ਲੋਕਾਂ ਨੂੰ ਸ਼ਾਮ ਨੂੰ ਚਾਹ ਨਹੀਂ ਪੀਣੀ ਚਾਹੀਦੀ। ਜੇਕਰ ਤੁਹਾਨੂੰ ਚਿੰਤਾ ਜਾਂ ਤਣਾਅ ਹੈ ਤਾਂ ਦੁੱਧ ਵਾਲੀ ਚਾਹ ਨਾ ਪੀਓ।
ਜਿਨ੍ਹਾਂ ਲੋਕਾਂ ਨੂੰ ਖੁਸ਼ਕ ਚਮੜੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸ਼ਾਮ ਨੂੰ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਘੱਟ ਭੁੱਖ ਵਾਲੇ ਲੋਕਾਂ ਨੂੰ ਵੀ ਚਾਹ ਨਹੀਂ ਪੀਣੀ ਚਾਹੀਦੀ।
ਹਾਰਮੋਨ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਕਬਜ਼/ਐਸੀਡਿਟੀ ਸੰਬੰਧੀ ਸਮੱਸਿਆਵਾਂ ਦੀ ਸਥਿਤੀ 'ਚ ਚਾਹ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਜਿਹੜੇ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਨ੍ਹਾਂ ਨੂੰ ਵੀ ਚਾਹ ਨਹੀਂ ਪੀਣੀ ਚਾਹੀਦੀ ਹੈ। ਜੇਕਰ ਤੁਸੀਂ ਚਮੜੀ, ਵਾਲਾਂ ਅਤੇ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਰੱਖਣਾ ਚਾਹੁੰਦੇ ਹੋ, ਤਾਂ ਇਸ ਨੂੰ ਪੀਣ ਤੋਂ ਪਰਹੇਜ਼ ਕਰੋ।