ਛੇ ਮਹੀਨੇ ਦੇ ਬਾਅਦ ਬੱਚਿਆਂ ਨੂੰ ਖਿਲਾਓ ਇਹ ਪੰਜ ਚੀਜ਼ਾਂ, ਤੇਜ਼ੀ ਨਾਲ ਵਧੇਗਾ ਭਾਰ
ਕੇਲਾ : ਕੇਲਾ ਬਹੁਤ ਹੀ ਪੌਸ਼ਟਿਕ ਫਲ ਹੈ। ਇਸ 'ਚ ਕਾਰਬੋਹਾਈਡ੍ਰੇਟਸ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬੱਚਿਆਂ ਦਾ ਭਾਰ ਵਧਾਉਣ 'ਚ ਮਦਦ ਕਰਦੀ ਹੈ। ਇਸ ਨੂੰ ਦੁੱਧ ਵਿੱਚ ਮਿਲਾ ਕੇ ਪੀਸਿਆ ਜਾ ਸਕਦਾ ਹੈ ਅਤੇ ਬੱਚੇ ਨੂੰ ਆਸਾਨੀ ਨਾਲ ਖੁਆਇਆ ਜਾ ਸਕਦਾ ਹੈ।
Download ABP Live App and Watch All Latest Videos
View In Appਘਰ 'ਚ ਦਾਲਾਂ ਅਤੇ ਚੌਲਾਂ ਦਾ ਸੇਰੇਕ ਬਣਾ ਕੇ ਬੱਚੇ ਨੂੰ ਖਿਲਾਓ। ਇਸ ਨਾਲ ਫਾਇਦਾ ਹੋਵੇਗਾ ਅਤੇ ਬੱਚੇ ਦਾ ਭਾਰ ਵੀ ਵਧੇਗਾ।
ਫਰੂਟਸ ਮੈਸ਼ ਕਰਕੇ ਖੁਆਉਣਾ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਕੇਲਾ, ਸੇਬ, ਪਪੀਤਾ ਅਤੇ ਅੰਬ ਵਰਗੇ ਫਲਾਂ ਨੂੰ ਮੈਸ਼ ਕਰ ਸਕਦੇ ਹੋ। ਇਨ੍ਹਾਂ ਫਲਾਂ 'ਚ ਵਿਟਾਮਿਨ, ਖਣਿਜ ਅਤੇ ਫਾਈਬਰ ਹੁੰਦੇ ਹਨ, ਜੋ ਬੱਚੇ ਦੀ ਸਿਹਤ ਅਤੇ ਵਿਕਾਸ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਬੱਚੇ ਇਸ ਨੂੰ ਆਸਾਨੀ ਨਾਲ ਹਜ਼ਮ ਕਰ ਸਕਦੇ ਹਨ।
ਮੂੰਗ ਦੀ ਦਾਲ ਖਿਚੜੀ: ਮੂੰਗ ਦੀ ਦਾਲ ਖਿਚੜੀ ਇੱਕ ਸੰਪੂਰਨ ਭੋਜਨ ਹੈ। ਇਸ ਵਿੱਚ ਪ੍ਰੋਟੀਨ ਅਤੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਆਸਾਨੀ ਨਾਲ ਹਜ਼ਮ ਕੀਤਾ ਜਾ ਸਕਦਾ ਹੈ।
ਬੱਚਿਆਂ ਨੂੰ ਇਡਲੀ 'ਚ ਸਬਜ਼ੀਆਂ ਕੱਦੂਕਸ ਕਰ ਕੇ ਖੁਆਉਣ ਨਾਲ ਫਾਇਦਾ ਹੁੰਦਾ ਹੈ। ਤੁਸੀਂ ਗਾਜਰ, ਪਾਲਕ ਜਾਂ ਕੋਈ ਹੋਰ ਸਬਜ਼ੀਆਂ ਨੂੰ ਕੱਦੂਕੱਸ ਕਰ ਕੇ ਇਡਲੀ ਬੈਟਰ ਵਿੱਚ ਮਿਲਾ ਸਕਦੇ ਹੋ। ਇਸ ਨਾਲ ਇਡਲੀ ਪੌਸ਼ਟਿਕ ਬਣ ਜਾਂਦੀ ਹੈ ਅਤੇ ਬੱਚਿਆਂ ਨੂੰ ਜ਼ਰੂਰੀ ਵਿਟਾਮਿਨ ਅਤੇ ਖਣਿਜ ਪ੍ਰਾਪਤ ਹੁੰਦੇ ਹਨ। ਇਹ ਖਾਣ 'ਚ ਸਵਾਦਿਸ਼ਟ ਅਤੇ ਪਚਣ 'ਚ ਆਸਾਨ ਹੁੰਦਾ ਹੈ। ਅਤੇ ਇਹ ਸਿਹਤਮੰਦ ਹੈ