Anjeer Laddus: ਥੋੜੇ ਸਮੇਂ 'ਚ ਘਰ 'ਚ ਤਿਆਰ ਕਰੋ ਆਹ ਖਾਸ ਲੱਡੂ, ਇਮਿਊਨਿਟੀ ਸਟ੍ਰਾਂਗ ਕਰਨ 'ਚ ਮਿਲੇਗੀ ਮਦਦ
ਜੇਕਰ ਤੁਸੀਂ ਵੀ ਕੁਝ ਅਜਿਹਾ ਖਾਣਾ ਚਾਹੁੰਦੇ ਹੋ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ ਤਾਂ ਤੁਸੀਂ ਇਸ ਖਾਸ ਲੱਡੂ ਨੂੰ ਆਪਣੇ ਘਰ ਹੀ ਬਣਾ ਸਕਦੇ ਹੋ।
Download ABP Live App and Watch All Latest Videos
View In Appਅੰਜੀਰ ਦੇ ਲੱਡੂ 'ਚ ਫਾਈਬਰ, ਆਇਰਨ, ਪੋਟਾਸ਼ੀਅਮ ਅਤੇ ਵਿਟਾਮਿਨ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ।
ਅੰਜੀਰ ਦੇ ਲੱਡੂ ਬਣਾਉਣ ਲਈ ਅੰਜੀਰ ਨੂੰ ਗਰਮ ਪਾਣੀ 'ਚ 3-4 ਘੰਟੇ ਲਈ ਭਿਓ ਦਿਓ, ਫਿਰ ਇਸ ਨੂੰ ਛਾਣ ਲਓ।
ਹੁਣ ਅੰਜੀਰਾਂ ਨੂੰ ਮਿਕਸਰ 'ਚ ਪੀਸ ਕੇ ਪੇਸਟ ਬਣਾ ਲਓ, ਫਿਰ ਇਕ ਪੈਨ 'ਚ ਘਿਓ ਗਰਮ ਕਰੋ ਅਤੇ ਇਸ 'ਚ ਅੰਜੀਰ ਦਾ ਪੇਸਟ ਪਾਓ।
ਇਸ ਪੇਸਟ ਨੂੰ ਪੈਨ 'ਚ 10 ਮਿੰਟ ਲਈ ਫ੍ਰਾਈ ਕਰੋ, ਫਿਰ ਇਸ 'ਚ ਸੁੱਕੇ ਮੇਵੇ, ਇਲਾਇਚੀ ਪਾਊਡਰ, ਖੋਆ ਅਤੇ ਥੋੜ੍ਹੀ ਜਿਹੀ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਗੁਨ੍ਹੋ ਅਤੇ ਫਿਰ ਇਸ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡ ਕੇ ਗੋਲ ਆਕਾਰ ਦੇ ਲੱਡੂ ਬਣਾ ਲਓ। ਹੁਣ ਤੁਸੀਂ ਇਨ੍ਹਾਂ ਲੱਡੂਆਂ ਨੂੰ ਖਾ ਸਕਦੇ ਹੋ।