ਯਾਦਾਸ਼ਤ ਵਧਾਉਣ ਤੇ ਦਿਮਾਗ ਤੇਜ਼ ਕਰਨ ਲਈ ਖਾਓ ਇਹ ਚੀਜ਼ਾਂ, ਮਿਲੇਗਾ ਭਰਪੂਰ ਫਾਇਦਾ
ਦਿਮਾਗ ਤੁਹਾਡੇ ਸਰੀਰ ਦਾ ਇਕ ਮਹੱਤਵਪੂਰਨ ਅੰਗ ਹੈ ਜੋ ਸਰੀਰ ਦੇ ਤਮਾਮ ਕੰਮ ਕੰਟਰੋਲ ਕਰਦਾ ਹੈ। ਇਸ ਲਈ ਉਸ ਨੂੰ ਸਿਹਤਮੰਦ ਤੇ ਐਕਟਿਵ ਰੱਖਣਾ ਬੇਹੱਦ ਜ਼ਰੂਰੀ ਹੈ। ਕਿਉਂਕਿ ਇਹ ਸਿਹਤਮੰਦ ਜ਼ਿੰਦਗੀ ਜਿਓਣ ਦੀ ਬੁਨਿਆਦ ਹੈ। ਦਿਮਾਗ ਸਾਡੇ ਸਰੀਰ ਦੇ ਨਰਵਸ ਸਿਸਟਮ ਨੂੰ ਕਾਬੂ ਕਰਦਾ ਹੈ। ਭੋਜਨ ਦਾ ਸਿਹਤ ਤੇ ਦਿਮਾਗ ਦੇ ਢਾਂਚੇ 'ਤੇ ਵੱਡਾ ਪ੍ਰਭਾਵ ਹੋ ਸਕਦਾ ਹੈ। ਭੋਜਨ ਦੀ ਪਸੰਦ ਤੇ ਜੀਵਨਸ਼ੈਲੀ ਦੀਆਂ ਸਾਡੀਆਂ ਆਦਤਾਂ ਸਰੀਰ ਨੂੰ ਅੰਦਰੂਨੀ ਤੌਰ 'ਤੇ ਪ੍ਰਭਾਵਿਤ ਕਰਦੀਆਂ ਹਨ। ਕੁਝ ਖਾਸ ਕਿਸਮ ਦੇ ਭੋਜਨ ਯਾਦਾਸ਼ਤ ਵਧਾਉਂਦੇ ਹਨ ਤੇ ਉਮਰ ਬੀਤਣ ਤੇ ਦਿਮਾਗ ਸਿਹਤਮੰਦ ਹੋਣ 'ਚ ਸਹਾਈ ਹੁੰਦੇ ਹਨ।
Download ABP Live App and Watch All Latest Videos
View In Appਨਟਸ: ਸਿਹਤਮੰਦ ਦਿਲ ਨੂੰ ਬੜਾਵਾ ਦੇਣ ਦੇ ਨਾਲ ਨਟਸ ਦਾ ਸਬੰਧ ਸਿਹਤਮੰਦ ਦਿਮਾਗ ਤੇ ਯਾਦਾਸ਼ਤ ਤੇਜ਼ ਕਰਨ ਨਾਲ ਵੀ ਜੁੜਦਾ ਹੈ। ਨਟਸ ਜਿਵੇਂ ਅਖਰੋਟ ਤੁਹਾਡੇ ਦਿਮਾਗੀ ਕੰਮ ਲਈ ਬੇਹੱਦ ਫਾਇਦੇਮੰਦ ਹੈ ਤੇ ਰੋਜ਼ਾਨਾ ਉਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।
ਮੱਛੀ: ਸਾਲਮਨ, ਟ੍ਰਾਊਟ ਤੇ ਸਾਰਡਿਨ ਦਿਮਾਗੀ ਪ੍ਰਦਰਸ਼ਨ ਤੇ ਯਾਦਾਸਤ ਨੂੰ ਬੜਾਵਾ ਦੇਣ 'ਚ ਮਦਦਗਾਰ ਹਨ। ਇਸਤਰ੍ਹਾਂ ਦੀਆਂ ਮੱਛੀਆਂ ਮੂਡ 'ਚ ਬਦਲਾਅ ਨੂੰ ਵੀ ਸੁਧਾਰਦੀਆਂ ਹਨ।
ਅੰਡਾ: ਦਿਮਾਗ ਤੇਜ਼ ਕਰਨ 'ਚ ਪੌਸ਼ਟਿਕ ਤੱਤਾਂ ਵਿਟਾਮਿਨ ਬੀ6 ਤੇ ਬੀ12 ਸ਼ਾਮਲ ਹੈ। ਇਹ ਦਿਮਾਗ ਦੇ ਕੰਮ ਤੇ ਵਿਕਾਸ ਲਈ ਮਹੱਤਵਪੂਰਨ ਹੋਣ ਦੇ ਨਾਲ ਮੂਡ ਦੇ ਬਦਲਾਵਾਂ ਨੂੰ ਕੰਟਰੋਲ ਕਰਨ 'ਚ ਵੀ ਫਾਇਦੇਮੰਦ ਹੈ।
ਡਾਰਕ ਚੌਕਲੇਟ: ਡਾਰਕ ਚੌਕਲੇਟ ਚ ਕੋਕੋ ਪਾਊਡਰ ਦੀ ਜ਼ਿਆਦਾ ਮਾਤਰਾ ਸ਼ਾਮਲ ਹੁੰਦੀ ਹੈ। ਜੋ ਦਿਮਾਗ ਤੇਜ਼ ਕਰਨ ਲਈ ਫਾਇਦੇਮੰਦ ਹੈ। ਡਾਰਕ ਚੌਕਲੇਟ 'ਚ ਮੌਜੂਦ ਕੈਫੀਨ ਤੇ ਐਂਟੀਔਕਸਾਈਡ ਸਿੱਖਣ ਤੇ ਯਾਦਾਸ਼ਤ ਬਣਾਈ ਰੱਖਣ 'ਚ ਮਦਦ ਕਰ ਸਕਦੇ ਹਨ।
ਹਲਦੀ: ਇਹ ਦਿਮਾਗ ਲਈ ਉਪਯੋਗੀ ਹੈ। ਹਲਦੀ ਪਾਊਡਰ 'ਚ ਮੌਜੂਦ ਐਂਟੀਔਕਸਾਈਡ ਯਾਦਾਸ਼ਤ ਨੂੰ ਸੁਧਾਰ ਸਕਦਾ ਹੈ ਤੇ ਤਣਾਅ ਘੱਟ ਕਰਨ 'ਚ ਵੀ ਮਦਦ ਕਰਦਾ ਹੈ। ਕਿਉਂਕਿ ਇਹ ਸਿਰੋਟੋਨਿਨ ਲੈਵਲ ਨੂੰ ਵਧਾਉਂਦਾ ਹੈ। ਉਸ ਦਾ ਐਕਟਿਵ ਯੌਗਿਕ ਕਰਕਿਊਮਿਨ ਹੈ ਤੇ ਉਸ 'ਚ ਮੌਜੂਦ ਸੋਜ ਰੋਕੂ ਗੁਣ ਹੁੰਦੇ ਹਨ ਜੋ ਦਿਮਾਗ ਦੀ ਮਦਦ ਕਰਦੇ ਹਨ।
ਬ੍ਰੋਕਲੀ: ਇਸ 'ਚ ਵਿਟਾਮਿਨ K ਜ਼ਿਆਦਾ ਹੁੰਦਾ ਹੈ ਜੋ ਯਾਦਾਸ਼ਤ ਬਣਾਈ ਰੱਖਣ 'ਚ ਮਦਦ ਕਰਦਾ ਹੈ।