Frequent thirst: ਵਾਰ-ਵਾਰ ਲਗਦੀ ਹੈ ਪਿਆਸ, ਤਾਂ ਹੋ ਜਾਓ ਸਾਵਧਾਨ
Frequent thirst: ਪਿਆਸ ਲੱਗਣਾ ਬਹੁਤ ਆਮ ਗੱਲ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਪਾਣੀ ਪੀਣ ਤੋਂ ਬਾਅਦ ਵੀ ਪਿਆਸ ਲੱਗਦੀ ਹੈ, ਜੋ ਕਿ ਆਮ ਨਹੀਂ ਹੈ। ਜੇ ਅਜਿਹਾ ਵਾਰ-ਵਾਰ ਹੁੰਦਾ ਹੈ ਤਾਂ ਤੁਹਾਨੂੰ ਕਈ ਬੀਮਾਰੀਆਂ ਲੱਗ ਸਕਦੀਆਂ ਹਨ। ਜਿਵੇਂ ਕਿ ਅਨੀਮੀਆ ਅਤੇ ਸ਼ੂਗਰ। ਅਜਿਹੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੇ ਇਹ ਸਮੱਸਿਆ 14 ਦਿਨਾਂ ਤੋਂ ਜ਼ਿਆਦਾ ਰਹਿੰਦੀ ਹੈ ਤਾਂ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਤੁਹਾਨੂੰ ਬਾਅਦ ਵਿੱਚ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਸਮੇਂ ਸਿਰ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਤੇ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ।
Download ABP Live App and Watch All Latest Videos
View In Appਵਾਰ-ਵਾਰ ਪਿਆਸ ਲੱਗਣ ਦਾ ਕਾਰਨ ਅਨੀਮੀਆ ਹੋ ਸਕਦਾ ਹੈ। ਦੱਸ ਦੇਈਏ ਕਿ ਜਦੋਂ ਤੁਹਾਡੇ ਸਰੀਰ ਵਿੱਚ ਲਾਲ ਰਕਤਾਣੂਆਂ ਦੀ ਸਹੀ ਮਾਤਰਾ ਨਹੀਂ ਬਣ ਪਾਉਂਦੀ ਹੈ, ਤਾਂ ਇਸ ਕਾਰਨ ਸਾਡੇ ਸਰੀਰ ਵਿੱਚ ਲਾਲ ਰਕਤਾਣੂਆਂ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਅਨੀਮੀਆ ਹੋ ਜਾਂਦਾ ਹੈ। ਇਸ ਕਾਰਨ ਤੁਹਾਨੂੰ ਜਲਦੀ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਜੇ ਤੁਹਾਨੂੰ ਜ਼ਿਆਦਾ ਪਿਆਸ ਲੱਗਦੀ ਹੈ ਤਾਂ ਤੁਹਾਨੂੰ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਜ਼ਿਆਦਾ ਮਸਾਲੇਦਾਰ ਭੋਜਨ ਖਾਂਦੇ ਹਾਂ, ਜਿਸ ਨੂੰ ਪਚਣ 'ਚ ਕਾਫੀ ਸਮਾਂ ਤੇ ਸਮੱਸਿਆ ਹੁੰਦੀ ਹੈ। ਇਸ ਕਾਰਨ ਵਿਅਕਤੀ ਨੂੰ ਵਾਰ-ਵਾਰ ਪਿਆਸ ਲਗਦੀ ਹੈ।
ਇੱਕ ਕਾਰਨ ਬਹੁਤ ਜ਼ਿਆਦਾ ਪਸੀਨਾ (Excessive Sweating) ਆਉਣਾ ਵੀ ਹੋ ਸਕਦਾ ਹੈ। ਸਰੀਰ 'ਚੋਂ ਜ਼ਿਆਦਾ ਪਸੀਨਾ ਆਉਣ ਕਾਰਨ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਤੁਹਾਨੂੰ ਜ਼ਿਆਦਾ ਪਿਆਸ ਲੱਗਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਤੁਹਾਡੇ ਸਰੀਰ ਵਿੱਚ ਲੋੜ ਅਨੁਸਾਰ ਪਾਣੀ ਹੈ।
ਦੱਸ ਦੇਈਏ ਕਿ ਜਦੋਂ ਤੁਹਾਡੀ ਕਿਡਨੀ ਨੂੰ ਖ਼ੂਨ ਵਿੱਚੋਂ ਸ਼ੂਗਰ ਦੀ ਜ਼ਿਆਦਾ ਮਾਤਰਾ ਮਿਲਣੀ ਸ਼ੁਰੂ ਹੋ ਜਾਂਦੀ ਹੈ, ਤਾਂ ਤੁਹਾਡੇ ਪਿਸ਼ਾਬ ਰਾਹੀਂ ਗਲੂਕੋਜ਼ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਣਾ ਸ਼ੁਰੂ ਹੋ ਜਾਂਦਾ ਹੈ। ਵਾਰ-ਵਾਰ ਪਿਸ਼ਾਬ ਕਰਨ ਨਾਲ ਤੁਹਾਡੇ ਸਰੀਰ ਵਿਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਕਾਰਨ ਤੁਹਾਨੂੰ ਵਾਰ-ਵਾਰ ਪਿਆਸ ਲਗਦੀ ਹੈ। ਇਹ ਸਾਰੇ ਸੰਕੇਤ ਸ਼ੂਗਰ ਦੇ ਹੋ ਸਕਦੇ ਹਨ। ਅਜਿਹੀ ਸਥਿਤੀ ਵਿਚ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।