Soaked Cashews: ਪਾਚਨ ਤੋਂ ਲੈ ਕੇ ਸਕਿਨ ਤੱਕ ਭਿੱਜੇ ਹੋਏ ਕਾਜੂ ਵਰਦਾਨ, ਜਾਣੋ ਇਸ ਦੇ ਹੋਰ ਫਾਇਦੇ
ਕਾਜੂ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੋਣ ਕਾਰਨ ਇਸ ਨੂੰ ਖਾਣ ਨਾਲ ਕਈ ਫ਼ਾਇਦੇ ਹੁੰਦੇ ਹਨ। ਇਸ ਵਿੱਚ ਪੌਲੀਫੇਨੌਲ ਤੇ ਕੈਰੋਟੀਨੋਇਡ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਸਾਡੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ।
Download ABP Live App and Watch All Latest Videos
View In Appਭਿੱਜੇ ਹੋਏ ਕਾਜੂ ਖਾਣਾ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਭਿੱਜੇ ਹੋਏ ਕਾਜੂ 'ਚ ਸੁੱਕੇ ਕਾਜੂ ਦੇ ਮੁਕਾਬਲੇ ਜ਼ਿਆਦਾ ਫਾਈਬਰ ਹੁੰਦਾ ਹੈ ਜੋ ਸਾਡੀ ਪਾਚਨ ਤੰਤਰ ਲਈ ਫ਼ਾਇਦੇਮੰਦ ਹੁੰਦਾ ਹੈ ਤੇ ਕਬਜ਼ ਦੀ ਸਮੱਸਿਆ ਤੋਂ ਬਚਾਉਂਦਾ ਹੈ।
ਕਾਜੂ ਵਿੱਚ ਫਾਈਟਿਕ ਐਸਿਡ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਕਾਰਨ ਇਹ ਹਰ ਕਿਸੇ ਨੂੰ ਆਸਾਨੀ ਨਾਲ ਨਹੀਂ ਪਚਦਾ ਹੈ। ਅਜਿਹੀ ਸਥਿਤੀ 'ਚ ਕਾਜੂ ਨੂੰ ਭਿੱਜ ਕੇ ਖਾਣ ਨਾਲ ਇਸ 'ਚ ਮੌਜੂਦ ਫਾਈਟਿਕ ਐਸਿਡ ਘੱਟ ਜਾਂ ਖਤਮ ਹੋ ਜਾਂਦਾ ਹੈ ਤੇ ਇਹ ਆਸਾਨੀ ਨਾਲ ਪਚ ਜਾਂਦਾ ਹੈ। ਇਹ ਐਸਿਡ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਭਿੱਜ ਹੋਏ ਖਾਣਾ ਬਿਹਤਰ ਵਿਕਲਪ ਹੈ।
ਕੈਲਸ਼ੀਅਮ, ਆਇਰਨ, ਫਾਈਬਰ ਅਤੇ ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਕਾਜੂ ਨੂੰ ਭਿੱਜਣ ਨਾਲ ਸਾਡਾ ਸਰੀਰ ਇਨ੍ਹਾਂ ਪੋਸ਼ਕ ਤੱਤਾਂ ਨੂੰ ਆਸਾਨੀ ਨਾਲ ਜਜ਼ਬ ਕਰ ਲੈਂਦਾ ਹੈ। ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਨਾਲ-ਨਾਲ ਇਹ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਓਸਟੀਓਪੋਰੋਸਿਸ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਕਾਜੂ ਐਂਟੀਆਕਸੀਡੈਂਟਸ ਤੇ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।
ਕਾਜੂ 'ਚ ਮੌਜੂਦ ਵਿਟਾਮਿਨ-ਈ, ਜ਼ਿੰਕ ਤੇ ਸੇਲੇਨਿਅਮ ਸਾਡੀ ਸਕਿਨ ਦੀ ਸਿਹਤ ਨੂੰ ਸਿਹਤਮੰਦ ਰੱਖਦੇ ਹਨ। ਇਹ ਕੋਲੇਜਨ ਦੇ ਉਤਪਾਦਨ ਨੂੰ ਉਤਸ਼ਾਹਿਤ ਕਰ ਕੇ ਸਕਿਨ ਨੂੰ ਲੰਬੇ ਸਮੇਂ ਤੱਕ ਜਵਾਨ ਅਤੇ ਚਮਕਦਾਰ ਰੱਖਦਾ ਹੈ।