Pumpkin Seeds Benefits: ਜੋੜਾਂ ਦੇ ਦਰਦ ਤੋਂ ਲੈ ਕੇ ਦਿਲ ਨੂੰ ਸਿਹਤਮੰਦ ਰੱਖਣ ਤੱਕ ਕੱਦੂ ਦੇ ਬੀਜਾਂ ਦੇ ਗਜ਼ਬ ਫਾਇਦੇ
ਗਰਮੀ ਦੇ ਮੌਸਮ ਦੇ ਵਿੱਚ ਖੁਦ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਲੋਕ ਅਕਸਰ ਆਪਣੀ ਡਾਈਟ ਦੇ ਵਿੱਚ ਫਲ ਅਤੇ ਸਬਜ਼ੀਆਂ ਨੂੰ ਸ਼ਾਮਿਲ ਕਰ ਲੈਂਦੇ ਹਨ। ਇਸ ਤੋਂ ਇਲਾਵਾ ਬੀਜ ਵੀ ਸਾਡੀ ਸਿਹਤ ਲਈ ਜ਼ਰੂਰੀ ਹਨ। ਬੀਜ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਇਲਾਜ ਵੀ ਹਨ। ਸੂਰਜਮੁਖੀ, ਫਲੈਕਸਸੀਡ ਅਤੇ ਕੱਦੂ ਦੇ ਛੋਟੇ ਬੀਜ ਰੋਜ਼ਾਨਾ ਖਾਣ ਨਾਲ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਰਹਿ ਸਕਦੇ ਹੋ।
Download ABP Live App and Watch All Latest Videos
View In Appਮਾਹਿਰਾਂ ਦਾ ਕਹਿਣਾ ਹੈ ਕਿ ਇਹ ਬੀਜ ਔਰਤਾਂ ਲਈ ਬਹੁਤ ਫਾਇਦੇਮੰਦ ਹਨ ਕਿਉਂਕਿ ਇਨ੍ਹਾਂ 'ਚ ਮੈਗਨੀਸ਼ੀਅਮ ਅਤੇ ਵਿਟਾਮਿਨ ਕੇ ਹੁੰਦਾ ਹੈ, ਜੋ ਪੀਰੀਅਡਜ਼ ਦੌਰਾਨ ਹੋਣ ਵਾਲੇ ਦਰਦ ਅਤੇ ਕੜਵੱਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
ਇਸ ਵਿੱਚ ਮੌਜੂਦ ਜ਼ਿੰਕ ਔਰਤਾਂ ਵਿੱਚ ਪ੍ਰਜਨਨ ਅਤੇ ਹਾਰਮੋਨਲ ਸੰਤੁਲਨ ਨੂੰ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ।
ਇਸ ਦੇ ਬੀਜ, ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ, ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਵੀ ਕਾਰਗਰ ਹਨ। ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਇਸ ਦੇ ਬੀਜਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।
ਕੱਦੂ ਦੇ ਬੀਜ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਕਿਉਂਕਿ ਫਾਈਬਰ ਅਤੇ ਹੈਲਦੀ ਫੈਟ ਦੇ ਨਾਲ-ਨਾਲ ਇਸ 'ਚ ਐਂਟੀ-ਆਕਸੀਡੈਂਟਸ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਕੋਲੈਸਟ੍ਰੋਲ ਨੂੰ ਦੂਰ ਕਰਨ 'ਚ ਕਾਰਗਰ ਹੈ। ਇਨ੍ਹਾਂ ਬੀਜਾਂ 'ਚ ਮੌਜੂਦ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ, ਜੋ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ।
ਕੱਦੂ ਦੇ ਬੀਜ ਖਾਣ ਨਾਲ ਸਰੀਰ ਦੀ ਇਮਿਊਨਿਟੀ ਵੀ ਵਧਦੀ ਹੈ। ਇਨ੍ਹਾਂ ਬੀਜਾਂ ਵਿੱਚ ਐਂਟੀਆਕਸੀਡੈਂਟ ਅਤੇ ਫਾਈਟੋਕੈਮੀਕਲ ਦੀ ਮੌਜੂਦਗੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਹੈ।