Ghee: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਮਿਲਾਵਟੀ ਘਿਓ? ਹੋ ਸਕਦੇ ਇਹ ਵਾਲੇ ਨੁਕਸਾਨ
ਘਿਓ ਦੀ ਮਾਤਰਾ ਵਧਾਉਣ ਲਈ ਬਹੁਤ ਸਾਰੇ ਲੋਕ ਇਸ ਵਿੱਚ ਫੂਡ ਆਈਟਮਜ਼ ਮਿਲਾ ਦਿੰਦੇ ਹਨ। ਇਹ ਮਿਲਾਵਟੀ ਚੀਜ਼ਾਂ ਆਮ ਤੌਰ 'ਤੇ ਸਸਤੀਆਂ ਅਤੇ ਆਸਾਨੀ ਨਾਲ ਉਪਲਬਧ ਹੁੰਦੀਆਂ ਹਨ। ਆਓ ਜਾਣਦੇ ਹਾਂ ਮਿਲਾਵਟੀ ਘਿਓ ਖਾਣ ਦੇ ਸਾਰੇ ਨੁਕਸਾਨਾਂ ਬਾਰੇ।
Download ABP Live App and Watch All Latest Videos
View In Appਮਿਲਾਵਟੀ ਘਿਓ ਵਿੱਚ ਟਰਾਂਸ ਫੈਟ ਅਤੇ ਹੋਰ ਹਾਨੀਕਾਰਕ ਤੱਤ ਹੋ ਸਕਦੇ ਹਨ, ਜੋ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਾ ਸਕਦੇ ਹਨ। ਇਸ ਨਾਲ ਕੋਲੈਸਟ੍ਰੋਲ ਦਾ ਪੱਧਰ ਵੱਧ ਸਕਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।
ਮਿਲਾਵਟੀ ਘਿਓ ਵਿੱਚ ਹਾਨੀਕਾਰਕ ਰਸਾਇਣ ਅਤੇ ਅਸ਼ੁੱਧੀਆਂ ਹੋ ਸਕਦੀਆਂ ਹਨ, ਜੋ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਨਾਲ ਪੇਟ ਦਰਦ, ਗੈਸ, ਬਦਹਜ਼ਮੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਮਿਲਾਵਟੀ ਘਿਓ ਦਾ ਸੇਵਨ ਕਰਨ ਨਾਲ ਸਕਿਨ 'ਤੇ ਧੱਫੜ, ਖੁਜਲੀ ਅਤੇ ਹੋਰ ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ ਹੋ ਸਕਦੀਆਂ ਹਨ। ਇਹ ਸਕਿਨ ਲਈ ਮਾੜਾ ਸਾਬਤ ਹੋ ਸਕਦਾ ਹੈ।
ਮਿਲਾਵਟੀ ਘਿਓ ਦਾ ਸੇਵਨ ਕਰਨ ਨਾਲ ਸਰੀਰ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਨਾਲ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ।