Ginger Benefits: ਸਿਰਫ ਸਬਜ਼ੀ ਦਾ ਸਵਾਦ ਹੀ ਨਹੀਂ ਵਧਾਉਂਦਾ ਅਦਰਕ, ਕਈ ਬਿਮਾਰੀਆਂ ਦਾ ਕਰਦਾ ਇਲਾਜ
Ginger Benefits: ਅਦਰਕ ਨੂੰ ਅਸੀਂ ਸਬਜ਼ੀਆਂ ਵਿੱਚ ਸਵਾਦ ਵਧਾਉਣ ਲਈ ਵਰਤਦੇ ਹਾਂ। ਇਸ ਤੋਂ ਇਲਾਵਾ ਠੰਢ ਵਿੱਚ ਸਰਦੀ-ਜੁਕਾਮ ਦੇ ਇਲਾਜ ਲਈ ਵੀ ਅਦਰਕ ਵਾਲੀ ਚਾਹ ਪੀਤੀ ਜਾਂਦੀ ਹੈ। ਇਸ ਲਈ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਅਦਰਕ ਇੱਕ ਕਿਸਮ ਦੀ ਔਸ਼ਧੀ ਹੈ। ਪੁਰਾਤਣ ਕਾਲ ਤੋਂ ਹੀ ਅਦਰਕ ਨੂੰ ਕਈ ਰੋਗਾਂ ਦੇ ਇਲਾਜ ਲਈ ਵਰਤਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਅਦਰਕ ਦੇ ਫਾਇਦੇ...
Download ABP Live App and Watch All Latest Videos
View In Appਐਂਟੀ-ਇਨਫਲੇਮੇਟਰੀ : ਅਦਰਕ ਵਿੱਚ ਜਿੰਜੇਰੋਲ ਤੇ ਸ਼ਾਰਕੂਲਸ ਨਾਮਕ ਮਿਸ਼ਰਣ ਹੁੰਦੇ ਹਨ, ਜੋ ਸੋਜ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਸੋਜਸ਼ ਇੱਕ ਆਮ ਸਮੱਸਿਆ ਹੈ ਜੋ ਕਈ ਸਿਹਤ ਸਮੱਸਿਆਵਾਂ ਨਾਲ ਜੁੜੀ ਹੋ ਸਕਦੀ ਹੈ, ਜਿਵੇਂ ਕਿ ਦਿਲ ਦੀ ਬਿਮਾਰੀ, ਕੈਂਸਰ ਤੇ ਗਠੀਆ।
ਐਂਟੀਆਕਸੀਡੈਂਟਸ : ਅਦਰਕ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਫ੍ਰੀ ਰੈਡੀਕਲਸ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ। ਫਰੀ ਰੈਡੀਕਲ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਤੇ ਕਈ ਬਿਮਾਰੀਆਂ ਲਈ ਜ਼ਿੰਮੇਵਾਰ ਹੋ ਸਕਦੇ ਹਨ।
ਪਾਚਨ ਕਿਰਿਆ 'ਚ ਸੁਧਾਰ : ਅਦਰਕ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ। ਇਹ ਗੈਸ, ਪੇਟ ਫੁੱਲਣ ਤੇ ਕਬਜ਼ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਇਮਿਊਨਿਟੀ ਨੂੰ ਵਧਾਉਂਦਾ : ਅਦਰਕ ਇਮਿਊਨਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਜ਼ੁਕਾਮ ਤੇ ਫਲੂ ਦੇ ਲੱਛਣਾਂ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ।
ਦਰਦ ਤੋਂ ਰਾਹਤ : ਅਦਰਕ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਸਿਰ ਦਰਦ, ਮਾਸਪੇਸ਼ੀ ਦੇ ਦਰਦ ਤੇ ਜੋੜਾਂ ਦੇ ਦਰਦ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।
ਘੁਰਾੜਿਆਂ ਦਾ ਇਲਾਜ : ਅਦਰਕ ਵਿੱਚ ਐਂਟੀ-ਇਨਫਲੇਮੇਟਰੀ ਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਘੁਰਾੜਿਆਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।