Health News: ਅੱਖਾਂ ਦੀ ਰੌਸ਼ਨੀ ਲਈ ਹਰੀ ਮਿਰਚ ਵਰਦਾਨ! ਜਾਣੋ ਇਸ ਤੋਂ ਮਿਲਣ ਵਾਲੇ ਹੋਰ ਚਮਤਕਾਰੀ ਫਾਇਦਿਆਂ ਬਾਰੇ
ਹਰੀ ਮਿਰਚ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਇਹ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੇ ਅਣਗਿਣਤ ਫਾਇਦੇ ਹਨ। ਹਰੀ ਮਿਰਚ ਭਾਰ ਘਟਾਉਣ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦਗਾਰ ਹੈ। ਆਓ ਜਾਣਦੇ ਹਾਂ ਇਸ ਦੇ ਸੇਵਨ ਨਾਲ ਸਰੀਰ ਨੂੰ ਮਿਲਣ ਵਾਲੇ ਚਮਤਕਾਰੀ ਫਾਇਦੇ...
Download ABP Live App and Watch All Latest Videos
View In Appਹਰੀ ਮਿਰਚ ਖਾਣ ਨਾਲ ਹੀ ਕਈ ਬਿਮਾਰੀਆਂ ਦੂਰ ਹੋ ਸਕਦੀਆਂ ਹਨ। ਆਯੁਰਵੈਦਿਕ ਮਾਹਿਰਾਂ ਮੁਤਾਬਕ ਹਰੀ ਮਿਰਚ 'ਚ ਕੈਪਸੈਸੀਨ ਨਾਂ ਦਾ ਮਿਸ਼ਰਣ ਮੌਜੂਦ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਨ 'ਚ ਮਦਦ ਕਰਦਾ ਹੈ। ਇਹ ਦਰਦ ਤੋਂ ਰਾਹਤ ਦਿਵਾਉਣ ਲਈ ਵੀ ਫਾਇਦੇਮੰਦ ਹੈ।
ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋਣ ਵਾਲੇ ਦਰਦ ਨੂੰ ਹਰੀ ਮਿਰਚ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ 'ਚ ਵਿਟਾਮਿਨ ਸੀ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਭਾਰ ਨੂੰ ਕੰਟਰੋਲ ਕਰਨ 'ਚ ਕਾਰਗਰ ਹੈ।
ਇਸ ਤੋਂ ਇਲਾਵਾ ਹਰੀ ਮਿਰਚ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਅਮੀਨੋ ਐਸਿਡ ਪਾਏ ਜਾਂਦੇ ਹਨ। ਜਿਸ ਨਾਲ ਸਰੀਰ ਦਾ ਖੂਨ ਸੰਚਾਰ ਠੀਕ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਨਹੀਂ ਹੁੰਦੀਆਂ। BP ਦੇ ਮਰੀਜ਼ਾਂ ਲਈ ਹਰੀ ਮਿਰਚ ਫਾਇਦੇਮੰਦ ਹੋ ਸਕਦੀ ਹੈ।
ਹਰੀ ਮਿਰਚ 'ਚ ਪਾਇਆ ਜਾਣ ਵਾਲਾ ਵਿਟਾਮਿਨ ਏ ਅੱਖਾਂ ਦੀ ਸਿਹਤ ਲਈ ਚੰਗਾ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।ਇਸ ਤੋਂ ਇਲਾਵਾ ਆਇਰਨ ਸਰੀਰ ਵਿੱਚ ਹੀਮੋਗਲੋਬਿਨ ਦੇ ਪੱਧਰ ਨੂੰ ਠੀਕ ਕਰਦਾ ਹੈ। ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਹਰੀ ਮਿਰਚ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ।
ਆਯੁਰਵੈਦਿਕ ਮਾਹਿਰਾਂ ਅਨੁਸਾਰ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹੀ ਹਾਲ ਹਰੀ ਮਿਰਚ ਦਾ ਹੈ। ਜੇਕਰ ਤੁਸੀਂ ਹਰੀ ਮਿਰਚ ਖਾਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਦਿਨ 'ਚ ਦੋ ਜਾਂ ਤਿੰਨ ਤੋਂ ਜ਼ਿਆਦਾ ਨਾ ਖਾਓ। ਕਿਉਂਕਿ ਇਸ ਨਾਲ ਪੇਟ 'ਚ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।