Health News: ਗ੍ਰੀਨ ਟੀ ਦੇ ਜ਼ਿਆਦਾ ਸੇਵਨ ਨਾਲ ਕੀ ਪ੍ਰਭਾਵ ਪੈਂਦੇ? ਜਾਣੋ ਸਿਹਤ ਮਾਹਿਰਾਂ ਤੋਂ
ਅੱਜ ਕੱਲ੍ਹ ਗ੍ਰੀਨ ਟੀ ਪੀਣ ਦਾ ਕਾਫੀ ਕ੍ਰੇਜ਼ ਹੈ। ਜਿਸ ਕਰਕੇ ਬਹੁਤ ਸਾਰੇ ਘਰਾਂ ਦੇ ਵਿੱਚ ਜ਼ਰੂਰ ਮਿਲ ਜਾਂਦੀ ਹੈ। ਗ੍ਰੀਨ ਟੀ 'ਚ ਮੌਜੂਦ ਗੁਣ ਨਾ ਸਿਰਫ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਸਗੋਂ ਭਾਰ ਘਟਾਉਣ 'ਚ ਵੀ ਮਦਦ ਕਰਦੇ ਹਨ। ਪਰ, ਕੀ ਤੁਸੀਂ ਜਾਣਦੇ ਹੋ ਕਿ ਸਾਨੂੰ ਇੱਕ ਦਿਨ ਵਿੱਚ ਕਿੰਨੀ ਗ੍ਰੀਨ ਟੀ ਪੀਣੀ ਚਾਹੀਦੀ ਹੈ?
Download ABP Live App and Watch All Latest Videos
View In Appਇਹ ਸਾਡੇ ਦਿਲ ਨੂੰ ਮਜ਼ਬੂਤ ਕਰਦਾ ਹੈ, ਸਾਡੇ ਭਾਰ ਨੂੰ ਕੰਟਰੋਲ ਕਰਦਾ ਹੈ, ਅਤੇ ਸਾਨੂੰ ਤਾਜ਼ਾ ਮਹਿਸੂਸ ਕਰਦਾ ਹੈ। ਇਸ ਲਈ ਜੇਕਰ ਅਸੀਂ ਹਰ ਰੋਜ਼ ਇੰਨੀ ਜ਼ਿਆਦਾ ਗ੍ਰੀਨ ਟੀ ਪੀਂਦੇ ਹਾਂ ਤਾਂ ਸਾਡੀ ਸਿਹਤ ਚੰਗੀ ਰਹੇਗੀ।
ਸੀਮਤ ਮਾਤਰਾ ਵਿੱਚ ਗ੍ਰੀਨ ਟੀ ਪੀਣਾ ਸਾਡੀ ਸਿਹਤ ਲਈ ਬਹੁਤ ਵਧੀਆ ਹੈ। ਪਰ ਜੇਕਰ ਅਸੀਂ ਇਸ ਨੂੰ ਜ਼ਿਆਦਾ ਮਾਤਰਾ 'ਚ ਪੀਂਦੇ ਹਾਂ ਤਾਂ ਇਸ ਨਾਲ ਕੁੱਝ ਨੁਕਸਾਨ ਵੀ ਹੋ ਸਕਦਾ ਹੈ। ਸਭ ਤੋਂ ਪਹਿਲਾਂ, ਗ੍ਰੀਨ ਟੀ ਵਿੱਚ ਕੈਫੀਨ ਹੁੰਦੀ ਹੈ।
ਜੇਕਰ ਅਸੀਂ ਬਹੁਤ ਜ਼ਿਆਦਾ ਗ੍ਰੀਨ ਟੀ ਪੀਂਦੇ ਹਾਂ ਤਾਂ ਸਾਡੇ ਸਰੀਰ ਵਿੱਚ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ। ਇਸ ਕਾਰਨ ਸਾਨੂੰ ਇਨਸੌਮਨੀਆ, ਚਿੜਚਿੜਾਪਨ, ਸਿਰ ਦਰਦ ਅਤੇ ਦਿਲ ਦੀ ਧੜਕਣ ਵਧਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਬਹੁਤ ਜ਼ਿਆਦਾ ਗ੍ਰੀਨ ਟੀ ਪੀਣ ਨਾਲ ਪੇਟ ਦਰਦ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਿਉਂਕਿ ਗ੍ਰੀਨ ਟੀ ਐਸੀਡਿਟੀ ਨੂੰ ਵਧਾ ਸਕਦੀ ਹੈ, ਜਿਸ ਨਾਲ ਪੇਟ ਵਿਚ ਜਲਣ ਹੋ ਸਕਦੀ ਹੈ।
ਸਿਹਤ ਮਾਹਿਰਾਂ ਅਨੁਸਾਰ ਦਿਨ ਭਰ ਵਿੱਚ 2 ਜਾਂ 3 ਕੱਪ ਗ੍ਰੀਨ ਟੀ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ। ਗ੍ਰੀਨ ਟੀ ਵਿੱਚ ਬਹੁਤ ਸਾਰੇ ਚੰਗੇ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੇ ਹਨ।