Guava Leaves For Weight Loss : ਅਮਰੂਦ ਦੇ ਪੱਤੇ ਘਟਾ ਸਕਦੇ ਹਨ ਭਾਰ ? ਜਾਣੋ ਇਸ ਬਾਰੇ 'ਚ ਕੀ ਕਹਿੰਦੀ ਹੈ ਰਿਸਰਚ ?
Guava Leaves For Weight Loss : ਅਮਰੂਦ ਦੁਨੀਆ ਭਰ ਵਿੱਚ ਇੱਕ ਪ੍ਰਸਿੱਧ ਫਲ ਹੈ। ਇਸ ਦਾ ਸੇਵਨ ਸਿਰਫ਼ ਭਾਰਤੀ ਹੀ ਨਹੀਂ, ਸਗੋਂ ਕਈ ਦੇਸ਼ਾਂ ਦੇ ਲੋਕ ਵੀ ਕਰਦੇ ਹਨ।
Download ABP Live App and Watch All Latest Videos
View In Appਅਮਰੂਦ ਨੂੰ ਕਈ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਅਮਰੂਦ ਹੀ ਨਹੀਂ ਇਸ ਦੇ ਪੱਤੇ ਵੀ ਕਈ ਬੀਮਾਰੀਆਂ ਨੂੰ ਦੂਰ ਕਰਨ ਦਾ ਕੰਮ ਕਰ ਸਕਦੇ ਹਨ।
ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਵਿੱਚ ਕਿੰਨੀ ਕੁ ਸੱਚਾਈ ਹੈ? ਕੀ ਅਮਰੂਦ ਭਾਰ ਘਟਾਉਣ ਵਿੱਚ ਅਸਲ ਵਿੱਚ ਮਦਦਗਾਰ ਹਨ?
ਦਰਅਸਲ, ਹੁਣ ਤੱਕ ਕਿਸੇ ਵੀ ਖੋਜ ਵਿੱਚ ਅਜਿਹਾ ਦਾਅਵਾ ਨਹੀਂ ਕੀਤਾ ਗਿਆ ਹੈ ਕਿ ਅਮਰੂਦ ਦੇ ਪੱਤੇ ਭਾਰ ਘਟਾਉਣ ਦਾ ਕੰਮ ਕਰਦੇ ਹਨ। ਹਾਲਾਂਕਿ ਚੂਹਿਆਂ 'ਤੇ ਕੀਤੀ ਗਈ ਇਕ ਰਿਸਰਚ 'ਚ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਅਮਰੂਦ ਦੇ ਪੱਤਿਆਂ ਦਾ ਸੇਵਨ ਬਲੱਡ ਸ਼ੂਗਰ ਲੈਵਲ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਅਮਰੂਦ ਦੇ ਪੱਤੇ ਖਾਣ ਨਾਲ ਭਾਰ ਘੱਟ ਹੋਣ ਦੀ ਪੁਸ਼ਟੀ ਕੋਈ ਅਧਿਐਨ ਜਾਂ ਖੋਜ ਨਹੀਂ ਕਰਦੀ। ਕੁਝ ਲੋਕ ਅਮਰੂਦ ਦੀਆਂ ਪੱਤੀਆਂ ਦੀ ਹਰਬਲ ਚਾਹ ਬਣਾ ਕੇ ਪੀਂਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਇਹ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ ਪਰ ਇਹ ਉਪਾਅ ਕਿੰਨਾ ਕੁ ਕਾਰਗਰ ਸਾਬਤ ਹੋਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਕੋਈ ਵੀ ਵਿਗਿਆਨਕ ਅਧਿਐਨ ਇਸ ਦਾ ਦਾਅਵਾ ਨਹੀਂ ਕਰਦਾ
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਮਰੂਦ ਦੇ ਪੱਤੇ ਬਹੁਤ ਸਾਰੇ ਸ਼ਾਨਦਾਰ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜਿਸ ਦਾ ਸੇਵਨ ਕਈ ਗੰਭੀਰ ਬਿਮਾਰੀਆਂ ਨਾਲ ਲੜਨ ਅਤੇ ਰੋਕਣ ਵਿਚ ਮਦਦ ਕਰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ, ਐਂਟੀ-ਇਨਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ।