Hair Care : ਸਮੇਂ ਤੋਂ ਪਹਿਲਾਂ ਸਫ਼ੇਦ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਨੁਸਖੇ
ਅੱਜ ਕੱਲ੍ਹ ਹਰ ਕੋਈ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣਾ ਚਾਹੁੰਦਾ ਹੈ। ਪਰ ਵੱਧ ਰਹੇ ਪ੍ਰਦੂਸ਼ਣ, ਬਿਮਾਰੀਆਂ ਕਾਰਨ ਵਾਲਾਂ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ੍ਹ ਹਰ ਕੋਈ ਸਮੇਂ ਤੋਂ ਪਹਿਲਾਂ ਸਫੈਦ ਹੋ ਰਹੇ ਵਾਲਾਂ ਤੋਂ ਪ੍ਰੇਸ਼ਾਨ ਹੈ।
Download ABP Live App and Watch All Latest Videos
View In Appਅੱਜ ਅਸੀਂ ਤੁਹਾਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਕੁਝ ਆਸਾਨ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਇਹ ਤੁਹਾਡੇ ਵਾਲਾਂ ਨੂੰ ਕਾਲੇ, ਸੰਘਣੇ ਅਤੇ ਸਿਹਤਮੰਦ ਬਣਾਉਣ ਵਿੱਚ ਮਦਦ ਕਰੇਗਾ।
ਆਂਵਲੇ ਦੇ ਪਾਊਡਰ ਨੂੰ ਪਾਣੀ 'ਚ ਘੋਲ ਕੇ ਨਿੰਬੂ ਦਾ ਰਸ ਨਿਚੋੜ ਲਓ। ਇਸ ਮਿਸ਼ਰਣ ਨਾਲ ਰੋਜ਼ਾਨਾ ਵਾਲਾਂ ਨੂੰ ਧੋਵੋ। ਸਫੇਦ ਵਾਲ ਕਾਲੇ ਹੋ ਜਾਣਗੇ।
ਸੌਂਦੇ ਸਮੇਂ ਪੈਰਾਂ ਦੇ ਤਲ਼ਿਆਂ ਦੀ ਘਿਓ ਨਾਲ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਵਾਲਾਂ ਦਾ ਸਫ਼ੈਦ ਹੋਣਾ ਬੰਦ ਹੋ ਜਾਂਦਾ ਹੈ।
ਇਕ ਕਿਲੋ ਆਂਵਲੇ ਦਾ ਰਸ, ਇਕ ਕਿਲੋ ਦੇਸੀ ਘਿਓ, 250 ਗ੍ਰਾਮ ਮਲੱਠੀ - ਇਨ੍ਹਾਂ ਤਿੰਨਾਂ ਨੂੰ ਹਲਕੀ ਅੱਗ 'ਤੇ ਪਕਾਓ। ਜਦੋਂ ਪਾਣੀ ਸੁੱਕ ਜਾਵੇ ਅਤੇ ਘਿਓ ਰਹਿ ਜਾਵੇ ਤਾਂ ਇਸ ਨੂੰ ਬੋਤਲ 'ਚ ਭਰ ਕੇ ਰੱਖ ਲਓ। ਇਸ ਨੂੰ ਵਾਲਾਂ 'ਤੇ ਲਗਾਓ। ਕੁਝ ਹੀ ਦਿਨਾਂ 'ਚ ਵਾਲ ਕਾਲੇ ਹੋ ਜਾਣਗੇ।
ਨਿੰਮ ਅਤੇ ਮਹਿੰਦੀ ਦੀਆਂ ਪੱਤੀਆਂ ਨੂੰ ਦੁੱਧ 'ਚ ਪੀਸ ਕੇ ਰਾਤ ਨੂੰ ਵਾਲਾਂ 'ਤੇ ਲਗਾਓ। ਸਵੇਰੇ ਧੋ ਲਓ। ਹਫ਼ਤੇ ਵਿੱਚ ਦੋ ਵਾਰ ਇਸ ਦੀ ਵਰਤੋਂ ਕਰੋ।
10 ਗ੍ਰਾਮ ਅਖਰੋਟ ਦੀ ਸੱਕ, 2 ਗ੍ਰਾਮ ਸਫੈਦ ਫਿਟਕਰੀ ਅਤੇ 250 ਗ੍ਰਾਮ ਕਪਾਹ ਦੇ ਤੇਲ ਨੂੰ ਮਿਲਾ ਕੇ ਉਬਾਲ ਲਓ। ਜਦੋਂ ਅਖਰੋਟ ਦੀ ਸੱਕ ਦਾ ਪਾਣੀ ਸੜ ਜਾਵੇ ਤਾਂ ਇਸ ਨੂੰ ਉਤਾਰ ਕੇ ਰੱਖ ਲਓ। ਇਸ ਤੇਲ ਨੂੰ ਲਗਾਉਣ ਨਾਲ ਸਫੇਦ ਵਾਲ ਕਾਲੇ ਅਤੇ ਸੰਘਣੇ ਹੋ ਜਾਂਦੇ ਹਨ।
ਆਂਵਲੇ ਦੇ ਪਾਊਡਰ ਨੂੰ ਰਾਤ ਭਰ ਪਾਣੀ 'ਚ ਭਿਓਂ ਦਿਓ। ਸਵੇਰੇ ਇਸ ਨੂੰ ਛਾਣ ਲਓ ਅਤੇ ਉਸ ਪਾਣੀ ਨਾਲ ਸਿਰ ਧੋ ਲਓ। ਵਾਲ ਕਾਲੇ ਅਤੇ ਨਰਮ ਹੋਣਗੇ।