ਗੰਜੇਪਨ ਅਤੇ ਡੈਂਡਰਫ ਨੂੰ ਠੀਕ ਕਰ ਸਕਦਾ ਹੈ ਗੁਣਕਾਰੀ ਹਰਸਿੰਗਾਰ ਦਾ ਫੁੱਲ ...ਜਾਣੋ ਇਸਦੀ ਵਰਤੋਂ ਕਰਨ ਦਾ ਸਹੀ ਤਰੀਕਾ
Harsingar Flower Benefits: ਵਾਲਾਂ ਦਾ ਟੁੱਟਣਾ ਬਹੁਤ ਆਮ ਗੱਲ ਹੈ। ਪਰ ਜਦੋਂ ਇਹ ਹੱਦ ਤੋਂ ਜ਼ਿਆਦਾ ਟੁੱਟਣੇ ਸ਼ੁਰੂ ਕਰ ਦਿੰਦੇ ਨੇ ਤਾਂ ਇਹ ਬਿਲਕੁਲ ਵੀ ਆਮ ਨਹੀਂ ਹੁੰਦਾ ਤੇ ਇਹ ਪ੍ਰੇਸ਼ਾਨੀ ਦੀ ਗੱਲ ਬਣ ਜਾਂਦੀ ਹੈ। ਇਸ ਕਾਰਨ ਤੁਸੀਂ ਗੰਜੇਪਨ ਦਾ ਸ਼ਿਕਾਰ ਹੋ ਸਕਦੇ ਹੋ। ਤੁਹਾਡੇ ਵਾਲ ਪਤਲੇ ਦਿਖਾਈ ਦੇ ਸਕਦੇ ਹਨ। ਜੇਕਰ ਤੁਸੀਂ ਵੀ ਵਾਲਾਂ ਦੇ ਝੜਨ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਆਪਣੇ ਵਾਲਾਂ ਲਈ ਹਰਸਿੰਗਾਰ ਦੇ ਫੁੱਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪਾਰੀਜਾਤ ਯਾਨੀ ਹਰਸਿੰਗਾਰ ਦਾ ਰੁੱਖ ਰਾਤ ਨੂੰ ਹੀ ਖਿੜਦਾ ਹੈ ਅਤੇ ਸਵੇਰੇ ਆਪਣੇ ਸਾਰੇ ਫੁੱਲ ਝੜਦਾ ਹੈ। ਇਸ ਨੂੰ ਰਾਤ ਦੀ ਰਾਣੀ ਵੀ ਕਿਹਾ ਜਾਂਦਾ ਹੈ।
Download ABP Live App and Watch All Latest Videos
View In Appਇਸ ਵਿੱਚ ਐਂਟੀ-ਇੰਫਲੇਮੇਟਰੀ, ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ। ਹਰਸਿੰਗਾਰ ਦੇ ਫੁੱਲ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਫੁੱਲਾਂ 'ਚ ਵਿਟਾਮਿਨ ਸੀ ਸਮੇਤ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਵਾਲਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਗੰਜੇਪਨ, ਡੈਂਡਰਫ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾ ਸਕਦੇ ਹਨ।
ਹਰਸਿੰਗਾਰ ਫੁੱਲ ਦੀ ਵਰਤੋਂ ਕਿਵੇਂ ਕਰੀਏ- ਤੁਸੀਂ ਹਰਸਿੰਗਾਰ ਦੇ ਫੁੱਲਾਂ ਦਾ ਪੇਸਟ ਆਪਣੇ ਵਾਲਾਂ 'ਤੇ ਲਗਾ ਸਕਦੇ ਹੋ। ਇਹ ਵਾਲਾਂ ਦੇ ਝੜਨ, ਡੈਂਡਰਫ ਅਤੇ ਗੰਜੇਪਨ ਦੀ ਸਮੱਸਿਆ ਵਿੱਚ ਫਾਇਦੇਮੰਦ ਹੈ, ਇਸ ਪੇਸਟ ਨੂੰ ਬਣਾਉਣਾ ਬਹੁਤ ਆਸਾਨ ਹੈ।
ਇਸ ਦੇ ਲਈ ਪਹਿਲਾਂ ਹਰਸਿੰਗਰ ਦੇ ਫੁੱਲ ਇਕੱਠੇ ਕਰੋ। ਇਨ੍ਹਾਂ ਫੁੱਲਾਂ ਨੂੰ ਧੋਵੋ। ਹੁਣ ਇਸ ਫੁੱਲ, ਮੇਥੀ ਦੇ ਬੀਜ ਅਤੇ ਕਰੀ ਪੱਤੇ ਨੂੰ ਬਲੈਂਡਰ 'ਚ ਮਿਲਾ ਕੇ ਚੰਗੀ ਤਰ੍ਹਾਂ ਪੀਸ ਲਓ। ਇਸ ਪੇਸਟ ਨੂੰ ਖੋਪੜੀ ਅਤੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ ਅਤੇ 15 ਮਿੰਟ ਲਈ ਛੱਡ ਦਿਓ, ਇਸ ਤੋਂ ਬਾਅਦ ਵਾਲਾਂ ਨੂੰ ਸਾਫ ਪਾਣੀ ਨਾਲ ਧੋ ਲਓ। ਹਫ਼ਤੇ ਵਿੱਚ ਦੋ ਵਾਰ ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਸਮੱਸਿਆ ਦੂਰ ਹੋ ਸਕਦੀ ਹੈ।
ਹਰਸਿੰਗਰ ਦੇ ਪਾਣੀ ਦੀ ਇਸ ਤਰ੍ਹਾਂ ਵਰਤੋਂ ਕਰੋ-ਇਸ ਦੇ ਨਾਲ ਹੀ ਤੁਸੀਂ ਹਰਸਿੰਗਰ ਦੇ ਪਾਣੀ ਨਾਲ ਵੀ ਵਾਲ ਧੋ ਸਕਦੇ ਹੋ। ਇਹ ਵਾਲਾਂ ਨੂੰ ਟੁੱਟਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ। ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਹਰਸਿੰਗਾਰ ਦੇ ਫੁੱਲਾਂ ਨੂੰ ਸਾਫ਼ ਪਾਣੀ ਵਿੱਚ ਭਿਓ ਦਿਓ। ਹੁਣ ਇਸ ਨੂੰ 2 ਤੋਂ 3 ਘੰਟੇ ਲਈ ਪਾਣੀ 'ਚ ਰੱਖ ਦਿਓ। ਇਸ ਤੋਂ ਬਾਅਦ ਫੁੱਲਾਂ ਨੂੰ ਛਾਣ ਕੇ ਪਾਣੀ ਕੱਢ ਲਓ। ਇਸ ਪਾਣੀ ਨਾਲ ਆਪਣੇ ਵਾਲ ਧੋ ਲਓ। ਇਸ ਨਾਲ ਵਾਲ ਝੜਨ ਦੀ ਸਮੱਸਿਆ 'ਚ ਫਾਇਦਾ ਹੋਵੇਗਾ। ਇਸ ਨਾਲ ਵਾਲਾਂ ਦੀਆਂ ਜੜ੍ਹਾਂ ਦੀ ਮਜ਼ਬੂਤੀ ਵੱਧ ਸਕਦੀ ਹੈ।