Headache Relief: ਕੀ ਸਿਰ ਦਰਦ ਤੁਹਾਨੂੰ ਕਮਜ਼ੋਰ ਕਰ ਰਿਹਾ? ਸਿਰ ਦਰਦ ਦੂਰ ਕਰਨ ਲਈ ਇਨ੍ਹਾਂ ਆਸਾਨ ਘਰੇਲੂ ਨੁਸਖਿਆਂ ਨੂੰ ਅਪਣਾਓ
ਕੀ ਤੁਸੀਂ ਜਾਣਦੇ ਹੋ ਕਿ ਕੁਦਰਤੀ ਤਰੀਕੇ ਨਾਲ ਗੰਭੀਰ ਤੋਂ ਗੰਭੀਰ ਸਿਰ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਘਰੇਲੂ ਉਪਚਾਰ ਦਰਦ ਦੀ ਤੀਬਰਤਾ ਜਾਂ ਉਸ ਦੀ ਮਿਆਦ ਨੂੰ ਘਟਾਉਣ 'ਚ ਮਦਦਗਾਰ ਹੋ ਸਕਦੇ ਹਨ।
Download ABP Live App and Watch All Latest Videos
View In Appਅਦਰਕ - ਸਿਰ ਦਰਦ 'ਚ ਅੰਮ੍ਰਿਤ ਮੰਨਿਆ ਜਾਣ ਵਾਲਾ ਅਦਰਕ ਤੁਰੰਤ ਰਾਹਤ ਦੇਣ ਵਾਲਾ ਘਰੇਲੂ ਉਪਚਾਰ ਹੈ। ਇਹ ਸਿਰ 'ਚ ਖੂਨ ਦੀਆਂ ਨਾੜੀਆਂ ਦੀ ਸੋਜਸ਼ ਨੂੰ ਘਟਾਉਣ 'ਚ ਮਦਦ ਕਰਦਾ ਹੈ। ਇਸ ਤਰ੍ਹਾਂ ਦਰਦ ਘੱਟ ਹੋ ਜਾਂਦਾ ਹੈ।
ਅਦਰਕ ਪਾਚਨ ਨੂੰ ਉਤਸ਼ਾਹਿਤ ਕਰਨ ਨਾਲ ਇਹ ਬੇਚੈਨੀ ਨੂੰ ਠੀਕ ਕਰਨ 'ਚ ਸਹਾਇਤਾ ਕਰਦਾ ਹੈ, ਜੋ ਮਾਈਗ੍ਰੇਨ ਦੌਰਾਨ ਹੁੰਦਾ ਹੈ। ਇਸ ਜਾਦੂਈ ਸਮੱਗਰੀ ਨੂੰ ਬਰਾਬਰ ਮਾਤਰਾ 'ਚ ਅਦਰਕ ਦਾ ਰਸ ਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ। ਤੁਸੀਂ ਇਸ ਡਰਿੰਕ ਨੂੰ ਦਿਨ 'ਚ ਇਕ ਜਾਂ ਦੋ ਵਾਰ ਵੀ ਵਰਤ ਸਕਦੇ ਹੋ।
ਪੁਦੀਨੇ ਦਾ ਤੇਲ - ਪੁਦੀਨਾ ਬੰਦ ਖੂਨ ਦੀਆਂ ਨਾੜੀਆਂ ਖੋਲ੍ਹਣ 'ਚ ਮਦਦ ਕਰਦਾ ਹੈ, ਜੋ ਸਿਰ ਦਰਦ ਦਾ ਕਾਰਨ ਬਣਦੇ ਹਨ। ਇਸ 'ਚ ਮੇਂਥੋਲ ਪਾਇਆ ਜਾਂਦਾ ਹੈ ਜੋ ਸਰੀਰ 'ਚ ਖੂਨ ਦੇ ਪ੍ਰਵਾਹ ਨੂੰ ਨਿਯਮਿਤ ਕਰਨ 'ਚ ਮਦਦ ਕਰਦਾ ਹੈ।
ਪੁਦੀਨੇ ਦਾ ਤੇਲ - ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਪੁਦੀਨੇ ਦਾ ਤੇਲ ਦੀਆਂ ਤਿੰਨ ਬੂੰਦਾਂ ਬਦਾਮ ਦੇ ਤੇਲ ਦੇ ਇਕ ਚੱਮਚ ਨਾਲ ਮਿਲਾ ਸਕਦੇ ਹੋ ਜਾਂ ਥੋੜ੍ਹਾ ਜਿਹਾ ਪਾਣੀ ਮਿਲਾ ਸਕਦੇ ਹੋ ਅਤੇ ਇਸ ਨਾਲ ਆਪਣੀ ਗਰਦਨ ਦੇ ਪਿਛਲੇ ਪਾਸੇ ਮਾਲਸ਼ ਕਰੋ।
ਪੁਦੀਨੇ ਦਾ ਤੇਲ - ਇਕ ਚੱਮਚ ਸੁੱਕੇ ਪੁਦੀਨੇ ਨੂੰ ਇਕ ਕੱਪ ਉਬਲਦੇ ਪਾਣੀ 'ਚ ਮਿਲਾ ਕੇ ਹਰਬਲ ਚਾਹ ਤਿਆਰ ਕਰੋ। ਇਸ ਨੂੰ 10 ਮਿੰਟ ਲਈ ਢੱਕ ਦਿਓ ਤੇ ਇਸ 'ਚ ਸ਼ਹਿਦ ਮਿਲਾ ਕੇ ਪੀਓ।
ਦਾਲਚੀਨੀ - ਦਾਲਚੀਨੀ ਇਕ ਜਾਦੂਈ ਮਸਾਲਾ ਹੈ, ਜੋ ਸਿਰ ਦਰਦ ਲਈ ਇਕ ਪ੍ਰਭਾਵਸ਼ਾਲੀ ਇਲਾਜ ਵਜੋਂ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਕਰਨ ਲਈ ਦਾਲਚੀਨੀ ਨੂੰ ਪਾਊਡਰ ਦੇ ਰੂਪ 'ਚ ਪੀਸ ਲਓ। ਇਕ ਗਾੜ੍ਹਾ ਪੇਸਟ ਬਣਾਉਣ ਲਈ ਥੋੜ੍ਹਾ ਜਿਹਾ ਪਾਣੀ ਮਿਲਾਓ। ਹੁਣ ਇਸ ਨੂੰ ਆਪਣੇ ਮਾਸਪੇਸ਼ੀ ਜਾਂ ਕਨਪਟੀ 'ਤੇ ਲਗਾਓ ਅਤੇ 30 ਮਿੰਟ ਲਈ ਲੇਟ ਜਾਓ। ਫਿਰ ਇਸ ਤੋਂ ਬਾਅਦ ਇਸ ਨੂੰ ਗਰਮ ਪਾਣੀ ਨਾਲ ਧੋ ਲਓ।