Cinnamon: ਖ਼ਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ ਇਹ ਮਸਾਲਾ, ਅੱਜ ਹੀ ਆਪਣੇ ਖਾਣੇ 'ਚ ਕਰੋ ਸ਼ਾਮਲ
ਪੀਸੀਓਐੱਸ ਨੂੰ ਕੰਟਰੋਲ ਕਰਨ ਲਈ ਦਾਲਚੀਨੀ ਨੂੰ ਆਯੁਰਵੈਦਿਕ ਵਿਧੀ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਨਿਊਯਾਰਕ ਸ਼ਹਿਰ ਦੀ ਕੋਲੰਬੀਆ ਯੂਨੀਵਰਿਸਟੀ ਮੈਡੀਕਲ ਸੈਂਟਰ 'ਚ ਕੀਤੀ ਕਈ ਇਕ ਖੋਜ 'ਚ ਕਿਹਾ ਗਿਆ ਹੈ ਕਿ ਪੀਸੀਓਐੱਸ ਲਈ ਦਾਲਚੀਨੀ ਨੂੰ ਇਕ ਕੁਦਰਤੀ ਇਲਾਜ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।
Download ABP Live App and Watch All Latest Videos
View In Appਡਾਇਬਟੀਜ਼ ਮੈਨੇਜਮੈਂਟ ਬਲੱਡ ਸ਼ੂਗਰ ਲੈਵਲ ਦੇ ਕੰਟਰੋਲ ਨਾਲ ਜੁੜਿਆ ਹੈ। ਦਾਲਚੀਨੀ ਦੀ ਵਰਤੋਂ ਬਲੱਡ ਸ਼ੂਗਰ ਦਾ ਲੈਵਲ ਘਟਾਉਣ ਲਈ ਕੀਤੀ ਜਾ ਸਕਦੀ ਹੈ। ਇਸ ਵਿਚ ਸ਼ੂਗਰ ਵਿਰੋਧੀ ਗੁਣ ਹੁੰਦੇ ਹਨ ਜੋ ਇਸ ਨੂੰ ਸ਼ੂਗਰ ਰੋਗੀਆਂ ਲਈ ਫਾਇਦੇਮੰਦ ਬਣਾਉਂਦਾ ਹੈ।
ਦਾਲਚੀਨੀ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਤੋਂ ਬਚਾਉਂਦੇ ਹਨ। ਤੁਸੀਂ ਦਾਲਚੀਨੀ ਨੂੰ ਵੱਖ-ਵੱਖ ਖ਼ੁਰਾਕੀ ਪਦਾਰਥਾਂ 'ਚ ਜੋੜ ਸਕਦੇ ਹੋ ਜਾਂ ਦਾਲਚੀਨੀ ਦੀ ਚਾਹ ਤਿਆਰ ਕਰ ਸਕਦੇ ਹੋ।
ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉਸ ਵਿਚ ਵੀ ਦਾਲਚੀਨੀ ਤੁਹਾਡੀ ਮਦਦ ਕਰ ਸਕਦੀ ਹੈ। ਦਾਲਚੀਨੀ ਵਜ਼ਨ ਘਟਾਉਣ ਦਾ ਸਮਰਥਨ ਕਰਦੀ ਹੈ ਤੇ ਭੁੱਖ ਘਟਾਉਂਦੀ ਹੈ। ਵਜ਼ਨ ਘਟਾਉਣ ਲਈ ਤੁਹਾਨੂੰ ਸ਼ਹਿਦ ਅਤੇ ਦਾਲਚੀਨੀ ਦੀ ਚਾਹ ਤਿਆਰ ਕਰਨੀ ਪਵੇਗੀ।
ਤੁਸੀਂ ਦਾਲਚੀਨੀ ਨਾਲ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕੰਟਰੋਲ ਕਰ ਸਕਦੇ ਹੋ। ਦਾਲਚੀਨੀ ਖ਼ਰਾਬ ਕੋਲੈਸਟ੍ਰਾਲ ਅਤੇ ਟ੍ਰਾਈਗਲਿਸਰਾਈਡਜ਼ ਦਾ ਲੈਵਲ ਘਟਾਉਂਦੀ ਹੈ। ਨਤੀਜੇ ਵਜੋਂ ਦਿਲ ਦੀ ਬਿਹਤਰ ਸਿਹਤ ਹੋ ਸਕਦੀ ਹੈ।
ਐਂਟੀਆਕਸਟੀਡੈਂਟ ਦੀ ਮੌਜੂਦਗੀ ਵੀ ਇਸ ਨੂੰ ਬਿਹਤਰ ਦਿਲ ਦੀ ਸਿਹਤ ਲਈ ਇਕ ਢੁਕਵੀਂ ਪੂਰਕ ਬਣਾਏਗੀ।