Dal Makhani Benefits: ਸਵਾਦ ਨਾਲ ਦਾਲ ਮੱਖਣੀ ਖਾਣ ਵਾਲੇ ਇਸ ਦੇ ਫਾਇਦੇ ਵੀ ਜਾਣ ਲੈਣ
ਪਰੰਪਰਾਗਤ ਤੌਰ ਇਸਦਾ ਸੇਵਨ ਸੂਪ ਵਜੋਂ ਵੀ ਹੁੰਦਾ ਆਇਆ ਹੈ। ਵਿਸ਼ਵ ਭਰ ਦੇ ਕਈ ਦੇਸ਼ਾਂ ਵਿਚ ਇਸਦੀ ਕਾਸ਼ਤ ਹੁੰਦੀ ਹੈ ਪਰ ਵਿਸ਼ਵ ਦੀ ਕੁੱਲ ਕਾਸ਼ਤ ਦਾ 70 ਫੀਸਦੀ ਇਕੱਲਾ ਭਾਰਤ ਹੀ ਪੈਦਾ ਕਰਦਾ ਹੈ।
Download ABP Live App and Watch All Latest Videos
View In Appਉੜਦ ਦੀ ਦਾਲ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਇਸ ਵਿੱਚ ਵਿਟਾਮਿਨ, ਆਇਰਨ, ਕਾਰਬੋਹਾਈਡ੍ਰੇਟ, ਮੈਗਨੀਸ਼ੀਅਮ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਪ੍ਰੋਟੀਨ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਜੋ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ।
ਉੜਦ ਦੀ ਦਾਲ 'ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵੇਂ ਤਰ੍ਹਾਂ ਦੇ ਫਾਈਬਰ ਪਾਏ ਜਾਂਦੇ ਹਨ, ਜਿਸ ਕਾਰਨ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਉੜਦ ਦੀ ਦਾਲ ਵਿੱਚ ਆਇਰਨ ਦੀ ਬਹੁਤ ਚੰਗੀ ਮਾਤਰਾ ਪਾਈ ਜਾਂਦੀ ਹੈ। ਜਿਹੜੇ ਲੋਕ ਹੀਮੋਗਲੋਬਿਨ ਦੀ ਕਮੀ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਆਪਣੀ ਖੁਰਾਕ 'ਚ ਉੜਦ ਦੀ ਦਾਲ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ। ਇਸ ਨੂੰ ਖਾਣ ਨਾਲ ਊਰਜਾ ਵੀ ਮਿਲਦੀ ਹੈ।
ਉੜਦ ਦੀ ਦਾਲ ਫਾਈਬਰ ਨਾਲ ਭਰਪੂਰ ਹੁੰਦੀ ਹੈ, ਜੋ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦੀ ਹੈ। ਜੇਕਰ ਸ਼ੂਗਰ ਦੇ ਮਰੀਜ਼ ਆਪਣੀ ਡਾਈਟ 'ਚ ਉੜਦ ਦੀ ਦਾਲ ਨੂੰ ਸ਼ਾਮਿਲ ਕਰਦੇ ਹਨ ਤਾਂ ਉਨ੍ਹਾਂ ਦਾ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ।
ਦਾਲ ਮੱਖਣੀ, ਜੋ ਉੜਦ ਦੀ ਦਾਲ ਤੋਂ ਬਣਦੀ ਹੈ। ਇਸ ਵਿੱਚ ਮੈਗਨੀਸ਼ੀਅਮ ਅਤੇ ਫੋਲੇਟ ਦੀ ਟਰੇਸ ਮਾਤਰਾ ਹੁੰਦੀ ਹੈ। ਜੋ ਧਮਨੀਆਂ ਨੂੰ ਬਲਾਕ ਹੋਣ ਤੋਂ ਰੋਕਦਾ ਹੈ। ਬਲੱਡ ਸਰਕੁਲੇਸ਼ਨ ਵਿੱਚ ਸੁਧਾਰ ਹੁੰਦਾ ਹੈ ਜੋ ਦਿਲ ਨੂੰ ਸਿਹਤਮੰਦ ਰੱਖਦਾ ਹੈ।
ਇਹ ਦਾਲ ਪੌਸ਼ਕ ਤੱਤਾਂ ਨਾਲ ਭਰਪੂਰ ਹੈ। ਆਪਣੇ ਪੋਸ਼ਟਿਕ ਤੱਤਾਂ ਕਾਰਨ ਇਹ ਔਰਤਾਂ ਦੀ ਕਮਜ਼ੋਰੀ ਨੂੰ ਖ਼ਤਮ ਕਰਨ ਅਤੇ ਆਦਮੀਆਂ ਵਿਚ ਸ਼ਕਤੀ ਪੈਦਾ ਕਰਨ ਵਿਚ ਸਹਾਈ ਹੁੰਦੀ ਹੈ।