ਮਿੱਟੀ ਦੇ ਭਾਂਡੇ ਕਰਦੇ ਨੇ ਕਈ ਬਿਮਾਰੀਆਂ ਦਾ ਇਲਾਜ!
ਹਾਲਾਂਕਿ, ਇੱਕ ਹੱਦ ਤੱਕ ਤਾਂ ਇਹ ਦੋਸ਼ ਲਾਉਣਾ ਸਹੀ ਹੈ, ਪਰ ਕਾਫੀ ਹੱਦ ਤੱਕ ਸਾਡਾ ਰਹਿਣ-ਸਹਿਣ ਇਸ ਲਈ ਜਿੰਮੇਵਾਰ ਹੈ। ਪਹਿਲਾਂ ਜਿੱਥੇ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਖਾਉਂਣਾ ਅਤੇ ਪਕਾਉਣਾ ਸਾਡਾ ਸਭਿਆਚਾਰ ਸੀ, ਅੱਜ ਉਨ੍ਹਾਂ ਦੀ ਥਾਂ ਕਿਸੇ ਹੋਰ ਨੇ ਲੈ ਲਈ ਹੈ।
Download ABP Live App and Watch All Latest Videos
View In Appਪਲਾਸਟਿਕ ਤੇ ਹੋਰ ਚੀਜ਼ਾਂ ਨਾਲ ਬਣੇ ਬਰਤਨਾਂ ਦੇ ਇਸ ਯੁੱਗ ਵਿੱਚ ਮਿੱਟੀ ਦੇ ਬਰਤਨਾਂ ਦਾ ਅੱਜ ਪਹਿਲਾਂ ਵਾਲਾ ਮਹੱਤਵ ਨਹੀਂ ਰਿਹਾ। ਗਰਮੀਆਂ ਆਉਂਦੀਆਂ ਹਨ ਤਾਂ ਮਿੱਟੀ ਦੇ ਬਣੇ ਘੜਿਆਂ ਦੀ ਥੋੜ੍ਹੀ ਬਹੁਤ ਬੁੱਕਤ ਪੈਂਦੀ ਹੈ।
ਬਹੁਤੇ ਲੋਕ ਮਿੱਟੀ ਦੇ ਭਾਂਡੇ ਵਿੱਚ ਖਾਣਾ ਪਕਾਉਣਾ ਗਰੀਬੀ ਦੀ ਨਿਸ਼ਾਨੀ ਮੰਨਦੇ ਹਨ, ਪਰ ਜੇਕਰ ਸਿਹਤ ਪੱਖੋਂ ਦੇਖੀਏ ਤਾਂ ਇਹ ਮਿੱਟੀ ਦੇ ਭਾਂਡੇ ਬੇਹੱਦ ਲਾਭਕਾਰੀ ਹਨ।
ਆਯੁਰਵੇਦ ਮੁਤਾਬਕ ਭੋਜਨ ਨੂੰ ਹਮੇਸ਼ਾ ਹੌਲੀ-ਹੌਲੀ ਪਕਾਉਣਾ ਚਾਹੀਦਾ ਹੈ। ਜਲਦੀ ਪੱਕਣ ਵਾਲੇ ਭੋਜਨ ਸਿਹਤ ਲਈ ਕਾਫ਼ੀ ਨੁਕਸਾਨਦੇਹ ਹੁੰਦੇ ਹਨ। ਜਦਕਿ, ਮਿੱਟੀ ਦੇ ਤਵੇ ਤੇ ਪਕਾਈ ਰੋਟੀ ਦੀ ਮਹਿਕ ਹੀ ਕੁੱਝ ਹੋਰ ਹੁੰਦੀ ਹੈ, ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਮਿੱਟੀ ਨਾਲ ਬਣੇਂ ਤਵੇ ਵੇਚ ਰਹੇ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਮਿੱਟੀ ਦੇ ਤਵਿਆਂ ਬਾਰੇ ਲੋਕਾਂ ਨੂੰ ਬਹੁਤ ਸਮਝਾਉਣਾਂ ਪੈਂਦਾ ਸੀ, ਪਰ ਹੁਣ ਲੋਕ ਬਿਮਾਰੀਆਂ ਤੋਂ ਬਚਣ ਸਬੰਧੀ ਜਾਗਰੂਕ ਹੋ ਰਹੇ ਹਨ ਅਤੇ ਮਿੱਟੀ ਦੇ ਭਾਂਡਿਆਂ ਵੱਲ ਰੁੱਖ ਕਰ ਰਹੇ ਹਨ।
ਆਧੁਨਿਕ ਯੁੱਗ ਵਿੱਚ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਪਕਾਉਣ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਜੇਕਰ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਐਲੂਮੀਨੀਅਮ ਦੇ ਭਾਂਡਿਆਂ ਦੇ ਅਵਿਸ਼ਕਾਰ ਤੋਂ ਪਹਿਲਾਂ ਲੋਕ ਮਿੱਟੀ ਦੇ ਭਾਂਡਿਆਂ ਵਿੱਚ ਹੀ ਖਾਣਾ ਪਕਾਇਆ ਕਰਦੇ ਸਨ।
ਇਹ ਉਸ ਵੇਲੇ ਦੇ ਲੋਕਾਂ ਦੀ ਚੰਗੀ ਸਿਹਤ ਦੀ ਨਿਸ਼ਾਨੀ ਸੀ। ਦੱਸ ਦਈਏ ਕਿ ਅਜਿਹਾ ਸਿਰਫ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਪਕਾਉਣ ਨਾਲ ਹੀ ਸੰਭਵ ਹੋ ਸਕਦਾ ਹੈ।