ਸਿਹਤ ਲਈ ਵਰਦਾਨ ਸਾਬਤ ਹੋ ਸਕਦੀ ਰੈੱਡ ਵਾਈਨ
Health Benefits Of Red Wine: ਭਾਰਤ ਵਿੱਚ ਵਾਇਨ ਕੋਈ ਜ਼ਿਆਦਾ ਮੁਕਬੂਲ ਨਹੀਂ। ਵਾਈਨ ਦੀ ਤੁਲਣਾ ਅਕਸਰ ਸ਼ਰਾਬ ਨਾਲ ਕੀਤੀ ਜਾਂਦੀ ਹੈ। ਵਾਈਨ ਵਿੱਚ ਨਸ਼ਾ ਘੱਟ ਹੁੰਦਾ ਹੈ ਤੇ ਇਸ ਲਈ ਸ਼ਰਾਬ ਦੇ ਸ਼ੌਕੀਨ ਇਸ ਨੂੰ ਬਹੁਤੀ ਤਵੱਜੋਂ ਨਹੀਂ ਦਿੰਦੇ। ਉਂਝ ਇਹ ਵੀ ਸੱਚਾਈ ਹੈ ਕਿ ਸ਼ਰਾਬ ਵਾਂਗ ਵਾਈਨ ਦਾ ਨਾਂ ਸੁਣਦਿਆਂ ਹੀ ਸਭ ਤੋਂ ਪਹਿਲਾਂ ਇਹ ਗੱਲ ਦਿਮਾਗ ਵਿੱਚ ਆਉਂਦੀ ਹੈ ਕਿ ਇਹ ਸਿਹਤ ਲਈ ਚੰਗੀ ਨਹੀਂ ਪਰ ਜਦੋਂ ਰੈੱਡ ਵਾਈਨ ਦੀ ਗੱਲ ਆਉਂਦੀ ਹੈ, ਤਾਂ ਇਸ ਵਿਚਾਰ ਨੂੰ ਥੋੜ੍ਹਾ ਬਦਲਣਾ ਉਚਿਤ ਹੋਵੇਗਾ।
Download ABP Live App and Watch All Latest Videos
View In Appਦੱਸ ਦੇਈਏ ਕਿ ਰੈੱਡ ਵਾਈਨ ਗੂੜ੍ਹੇ ਰੰਗ ਦੇ ਅੰਗੂਰਾਂ ਦੀ ਵਰਤੋਂ ਕਰਕੇ ਬਣਾਈ ਜਾਂਦੀ ਹੈ। ਅਜਿਹੇ ਅੰਗੂਰਾਂ ਨੂੰ ਫਰਮੈਂਟ ਕਰਕੇ ਰੈੱਡ ਵਾਈਨ ਤਿਆਰ ਕੀਤੀ ਜਾਂਦੀ ਹੈ। ਰੈੱਡ ਵਾਈਨ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਰੈੱਡ ਵਾਈਨ ਵਿੱਚ ਪ੍ਰੋਐਂਥੋਸਾਈਨਾਈਡਿਨ, ਰੇਸਵੇਰਾਟ੍ਰੋਲ, ਕੈਟੇਚਿਨ ਤੇ ਐਪੀਕੇਟੈਚਿਨ ਨਾਮਕ ਤੱਤ ਹੁੰਦੇ ਹਨ। ਇਨ੍ਹਾਂ ਸਾਰੇ ਤੱਤਾਂ ਕਾਰਨ ਰੈੱਡ ਵਾਈਨ ਦਿਲ ਦੇ ਰੋਗ ਤੇ ਕੈਂਸਰ ਵਰਗੀਆਂ ਬੀਮਾਰੀਆਂ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕਰਦੀ ਹੈ। ਇਨ੍ਹਾਂ ਫਾਇਦਿਆਂ ਦੇ ਬਾਵਜੂਦ, ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਰੈੱਡ ਵਾਈਨ ਦੀ ਵਰਤੋਂ ਸੀਮਤ ਮਾਤਰਾ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ। ਤਾਂ ਹੀ ਇਸ ਦੇ ਫਾਇਦੇ ਮਿਲ ਸਕਦੇ ਹਨ। ਰੈੱਡ ਵਾਈਨ ਜ਼ਿਆਦਾ ਪੀਣ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਰੈੱਡ ਵਾਈਨ ਦੇ ਸਿਹਤ ਲਾਭ...
1. ਟਾਈਪ-2 ਡਾਇਬਟੀਜ਼ ਵਿੱਚ ਰੈੱਡ ਵਾਈਨ ਅਸਰਦਾਰ : ਰੈੱਡ ਵਾਈਨ ਪੀਣ ਨਾਲ ਔਰਤਾਂ ਵਿੱਚ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਘੱਟ ਹੁੰਦਾ ਹੈ। ਵਾਈਨ 'ਚ ਅਜਿਹੇ ਕਈ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ 'ਚ ਇਨਸੁਲਿਨ ਦੇ ਪੱਧਰ ਨੂੰ ਬਰਕਰਾਰ ਰੱਖਦੇ ਹਨ ਅਤੇ ਇਨਸੁਲਿਨ ਬਣਾਉਂਦੇ ਹਨ ਜੋ ਸਰੀਰ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਦੇ ਹਨ।
ਕੈਂਸਰ ਦੇ ਖਤਰੇ ਨੂੰ ਘੱਟ ਕਰਦਾ : ਰੈਸਵੇਰਾਟ੍ਰੋਲ ਅਤੇ ਹੋਰ ਐਂਟੀਆਕਸੀਡੈਂਟ ਵਾਈਨ ਵਿੱਚ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਦਿਲ ਦੇ ਰੋਗ ਅਤੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੇ ਹਨ। ਰੈੱਡ ਵਾਈਨ ਵਿੱਚ ਐਂਟੀ-ਇਨਫਲੇਮੇਟਰੀ ਗੁਣ ਵੀ ਹੁੰਦੇ ਹਨ ਜੋ ਸਰੀਰ ਵਿੱਚ ਕਾਰਡੀਓਵੈਸਕੁਲਰ ਜੋਖਮ ਨੂੰ ਘਟਾਉਂਦੇ ਹਨ।
ਡਿਪ੍ਰੈਸ਼ਨ ਤੋਂ ਛੁਟਕਾਰਾ ਪਾਓ : ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰੈੱਡ ਵਾਈਨ ਪੀਣ ਵਾਲੇ ਲੋਕ ਡਿਪ੍ਰੈਸ਼ਨ ਦਾ ਘੱਟ ਸ਼ਿਕਾਰ ਹੁੰਦੇ ਹਨ। ਇਸ 'ਚ ਮੌਜੂਦ ਰੇਸਵੇਰਾਟ੍ਰੋਲ ਦਿਮਾਗ 'ਚ ਸੇਰੋਟੋਨਿਨ ਨੂੰ ਵਧਾਉਂਦਾ ਹੈ, ਜੋ ਮੂਡ ਨੂੰ ਤਰੋਤਾਜ਼ਾ ਰੱਖਦਾ ਹੈ।