Health Care: ਜ਼ਿਆਦਾ ਨਮਕ ਖਾਣ ਨਾਲ ਹੋ ਸਕਦੀਆਂ ਇਹ ਬਿਮਾਰੀਆਂ...ਹੋ ਜਾਓ ਸਾਵਧਾਨ!
ਬੀਪੀ ਦੀ ਸਮੱਸਿਆ- ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਬੀਪੀ ਦੀ ਸਮੱਸਿਆ ਵੱਧ ਜਾਂਦੀ ਹੈ। ਜੇਕਰ ਤੁਸੀਂ ਬੀਪੀ ਦੇ ਮਰੀਜ਼ ਹੋ ਤਾਂ ਤੁਰੰਤ ਆਪਣੇ ਭੋਜਨ 'ਚ ਜ਼ਿਆਦਾ ਨਮਕ ਖਾਣਾ ਬੰਦ ਕਰ ਦਿਓ। ਹਾਈ ਬੀਪੀ ਵਿੱਚ ਦਿਲ ਨਾਲ ਸਬੰਧਤ ਬਿਮਾਰੀਆਂ ਹੋਣ ਲੱਗਦੀਆਂ ਹਨ।
Download ABP Live App and Watch All Latest Videos
View In Appਹੱਡੀਆਂ ਨੂੰ ਨੁਕਸਾਨ- ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਸਰੀਰ 'ਚ ਮੌਜੂਦ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਇਹ ਬਾਅਦ ਵਿੱਚ ਓਸਟੀਓਪੋਰੋਸਿਸ ਦਾ ਕਾਰਨ ਵੀ ਬਣਦਾ ਹੈ।
ਗੁਰਦੇ ਦੀ ਬਿਮਾਰੀ- ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਸਰੀਰ 'ਚ ਪਿਸ਼ਾਬ ਅਤੇ ਪਸੀਨੇ ਰਾਹੀਂ ਪਾਣੀ ਦੀ ਕਮੀ ਹੋ ਜਾਂਦੀ ਹੈ। ਗੁਰਦਿਆਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸ ਕਾਰਨ ਕਿਡਨੀ ਦੀ ਬਿਮਾਰੀ ਵੀ ਹੋਣ ਲੱਗਦੀ ਹੈ।
ਚਮੜੀ ਦੀ ਬਿਮਾਰੀ- ਜ਼ਿਆਦਾ ਨਮਕ ਖਾਣ ਨਾਲ ਚਮੜੀ ਦੇ ਰੋਗ ਹੋ ਸਕਦੇ ਹਨ। ਸਰੀਰ 'ਤੇ ਖੁਜਲੀ ਦੀ ਸਮੱਸਿਆ ਵਧ ਸਕਦੀ ਹੈ। ਇਸ ਨਾਲ ਸਰੀਰ ਵਿਚ ਜਲਨ, ਚਮੜੀ 'ਤੇ ਖਰਾਸ਼ ਅਤੇ ਲਾਲ ਧੱਫੜ ਵੀ ਹੋ ਸਕਦੇ ਹਨ।
ਵਾਲ ਝੜਨਾ- ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜਦੇ ਹਨ ਤਾਂ ਸੰਭਵ ਹੈ ਕਿ ਤੁਹਾਡੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵੱਧ ਗਈ ਹੈ। ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ। ਇਸ ਕਾਰਨ ਵਾਲਾਂ ਦੀਆਂ ਜੜ੍ਹਾਂ ਵੀ ਕਮਜ਼ੋਰ ਹੋ ਜਾਂਦੀਆਂ ਹਨ।
ਜ਼ਿਆਦਾ ਲੂਣ ਖਾਣ ਦੀ ਆਦਤ ਕਿਵੇਂ ਤੁਹਾਡੇ ਸਰੀਰ ਉੱਤੇ ਭਾਰੀ ਪੈ ਜਾਵੇਗੀ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। ਲੂਣ ਸਾਡੇ ਸਰੀਰ ਲਈ ਜ਼ਰੂਰੀ ਹੈ, ਖਾਸ ਤੌਰ 'ਤੇ ਜਿਗਰ, ਦਿਲ ਅਤੇ ਥਾਇਰਾਇਡ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ, ਪਰ ਜ਼ਿਆਦਾ ਲੂਣ ਸਿਹਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ।