Health Care News: ਇਨ੍ਹਾਂ ਚੀਜ਼ਾਂ ਨਾਲ ਕਦੇ ਨਾ ਖਾਓ ਦਹੀਂ
ਗਰਮੀਆਂ ਦੇ ਦਿਨਾਂ ਵਿੱਚ ਲੋਕ ਅਕਸਰ ਘਰ ਵਿੱਚ ਰਾਇਤਾ ਬਣਾਉਂਦੇ ਹਨ ਜਿਸ ਵਿੱਚ ਦਹੀਂ ਨਾਲ ਪਿਆਜ਼ ਮਿਲਾਇਆ ਜਾਂਦਾ ਹੈ। ਇਹ ਸਵਾਦ ਵਿੱਚ ਭਾਵੇਂ ਚੰਗਾ ਹੋਵੇ ਪਰ ਸਿਹਤ ਲਈ ਨੁਕਸਾਨਦਾਇਕ ਹੈ। ਆਯੁਰਵੇਦ ਅਨੁਸਾਰ ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ ਜਦਕਿ ਪਿਆਜ਼ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ 'ਚ ਜੇਕਰ ਦੋਵਾਂ ਦਾ ਇਕੱਠੇ ਇਸਤੇਮਾਲ ਕੀਤਾ ਜਾਵੇ ਤਾਂ ਐਲਰਜੀ ਹੋ ਸਕਦੀ ਹੈ। ਅਜਿਹਾ ਕਰਨ ਨਾਲ ਸਰੀਰ 'ਤੇ ਧੱਫੜ, ਚੰਬਲ, ਗੈਸ, ਐਸੀਡਿਟੀ, ਉਲਟੀ ਹੋ ਸਕਦੀ ਹੈ।
Download ABP Live App and Watch All Latest Videos
View In Appਹਾਲਾਂਕਿ ਦਹੀਂ ਦੁੱਧ ਤੋਂ ਬਣਿਆ ਉਤਪਾਦ ਹੈ ਪਰ ਆਯੁਰਵੇਦ 'ਚ ਇਨ੍ਹਾਂ ਦੋਵਾਂ ਦੀ ਇਕੱਠੇ ਵਰਤੋਂ ਨੂੰ ਵਰਜਿਤ ਮੰਨਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਦੋਵਾਂ ਦਾ ਇਕੱਠੇ ਇਸਤੇਮਾਲ ਕਰਨ ਨਾਲ ਦਸਤ, ਗੈਸ, ਪੇਟ ਦਰਦ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਹਾਲਾਂਕਿ ਗਰਮੀਆਂ ਦੇ ਮੌਸਮ 'ਚ ਲੋਕ ਅਕਸਰ ਹੀ ਅੰਬ ਨਾਲ ਲੱਸੀ ਜਾਂ ਫਿਰ ਦਹੀਂ ਖਾ ਲੈਂਦੇ ਹਨ ਪਰ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ। ਦਰਅਸਲ, ਦੋਵਾਂ ਦਾ ਪ੍ਰਭਾਵ ਇੱਕ-ਦੂਜੇ ਦੇ ਉਲਟ ਹੁੰਦਾ ਹੈ, ਜਿਸ ਕਾਰਨ ਜਦੋਂ ਤੁਸੀਂ ਇਨ੍ਹਾਂ ਦੋਵਾਂ ਨੂੰ ਮਿਲਾਉਂਦੇ ਹੋ, ਤਾਂ ਸਰੀਰ 'ਤੇ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ ਇਹ ਸਰੀਰ 'ਚ ਜ਼ਹਿਰੀਲੇ ਤੱਤਾਂ ਨੂੰ ਵਧਾਉਂਦਾ ਹੈ ਜਿਸ ਨਾਲ ਸਾਡੇ ਪਾਚਨ 'ਤੇ ਵੀ ਅਸਰ ਪੈਂਦਾ ਹੈ।
ਕਿਹਾ ਜਾਂਦਾ ਹੈ ਕਿ ਕਦੇ ਵੀ ਦੋ ਪ੍ਰੋਟੀਨ ਵਾਲੇ ਭੋਜਨ ਇਕੱਠੇ ਨਹੀਂ ਖਾਣੇ ਚਾਹੀਦੇ। ਅਜਿਹੇ 'ਚ ਜਦੋਂ ਅਸੀਂ ਮੱਛੀ ਦੇ ਨਾਲ ਦਹੀਂ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ। ਦੋਵਾਂ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਦੇ ਸੇਵਨ ਨਾਲ ਬਦਹਜ਼ਮੀ, ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਜੇ ਅਸੀਂ ਦਹੀਂ ਦੇ ਨਾਲ ਉੜਦ ਦੀ ਦਾਲ ਦਾ ਸੇਵਨ ਕਰਦੇ ਹਾਂ ਤਾਂ ਐਸੀਡਿਟੀ, ਬਲੋਟਿੰਗ, ਢਿੱਡ ਵਿੱਚ ਲੂਜ਼ ਮੋਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਇਨ੍ਹਾਂ ਦੋਵਾਂ ਦਾ ਕਦੇ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ।