Health Care Tips: ਗਲਤੀ ਨਾਲ ਭੰਗ ਦਾ ਸੇਵਨ ਕਰ ਲਿਆ....ਤਾਂ ਇਨ੍ਹਾਂ ਤਰੀਕਿਆਂ ਦੇ ਨਾਲ ਉਤਾਰੋ ਆਪਣਾ ਹੈਂਗਓਵਰ
ਜੇਕਰ ਕਿਸੇ ਪਰਿਵਾਰਕ ਮੈਂਬਰ ਤੇ ਦੋਸਤ ਨੇ ਗਲਤੀ ਨਾਲ ਭੰਗ ਦਾ ਸੇਵਨ ਕਰ ਲਿਆ ਹੈ, ਤਾਂ ਉਹ ਆਪਣੇ ਹੈਂਗਓਵਰ ਨੂੰ ਕਿਵੇਂ ਘਟਾ ਸਕਦਾ ਹੈ?
Download ABP Live App and Watch All Latest Videos
View In Appਬਹੁਤ ਘੱਟ ਲੋਕ ਜਾਣਦੇ ਹਨ ਕਿ ਅਮਰੂਦ ਨਾਲ ਭੰਗ ਦਾ ਨਸ਼ਾ ਦੂਰ ਹੁੰਦਾ ਹੈ। ਆਚਾਰੀਆ ਬਾਲਕ੍ਰਿਸ਼ਨ ਦੱਸਦੇ ਹਨ ਕਿ ਜੇਕਰ ਕੋਈ ਭੰਗ ਦਾ ਜ਼ਿਆਦਾ ਨਸ਼ਾ ਕਰਦਾ ਹੈ ਤਾਂ ਉਸ ਨੂੰ ਅਮਰੂਦ ਦੇ ਪੱਤਿਆਂ ਦਾ ਰਸ ਪਿਲਾਓ। ਇਸ ਨਾਲ ਭੰਗ ਦਾ ਨਸ਼ਾ ਦੂਰ ਹੁੰਦਾ ਹੈ। ਅਮਰੂਦ ਦੇ ਪੱਤੇ ਨਾ ਮਿਲਣ 'ਤੇ ਅਮਰੂਦ ਹੀ ਜ਼ਿਆਦਾ ਖੁਆਓ, ਇਸ ਨਾਲ ਵੀ ਨਸ਼ਾ ਘੱਟ ਜਾਂਦਾ ਹੈ।
ਭੰਗ ਦਾ ਨਸ਼ਾ ਬਹੁਤ ਜ਼ਿਆਦਾ ਨੀਂਦ ਦਾ ਕਾਰਨ ਬਣਦਾ ਹੈ। ਇਸ ਲਈ, ਜੇ ਤੁਸੀਂ ਅਜਿਹੀ ਥਾਂ 'ਤੇ ਗਏ ਹੋ ਜਿੱਥੇ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਜਾਂ ਇਕੱਲੇ ਹੋ, ਤਾਂ ਬਿਲਕੁਲ ਵੀ ਭੰਗ ਨਾ ਲਓ। ਜੇਕਰ ਫਿਰ ਵੀ ਗਲਤੀ ਹੋ ਗਈ ਹੈ ਤਾਂ ਕਿਸੇ ਤਰ੍ਹਾਂ ਆਪਣੇ ਘਰ ਪਹੁੰਚਣ ਦੀ ਕੋਸ਼ਿਸ਼ ਕਰੋ।
ਭੰਗ ਪੀ ਕੇ ਕੋਈ ਦਰਦ ਨਿਵਾਰਕ ਦਵਾਈ ਨਾ ਲਓ। ਇਸ ਨਾਲ ਐਸੀਡਿਟੀ ਦਾ ਖਤਰਾ ਵੱਧ ਜਾਂਦਾ ਹੈ। ਉਲਟੀਆਂ ਦੀ ਸੰਭਾਵਨਾ ਵਧ ਜਾਂਦੀ ਹੈ, ਡੀਹਾਈਡ੍ਰੇਸ਼ਨ ਵੀ ਹੋ ਜਾਂਦੀ ਹੈ ਤੇ ਜੇਕਰ ਗਲਾ ਸੁੱਕਣ ਲੱਗੇ ਤਾਂ ਵੱਧ ਤੋਂ ਵੱਧ ਪਾਣੀ ਪੀਓ।
ਭੰਗ ਨੂੰ ਖਾਲੀ ਪੇਟ ਨਾ ਪੀਓ, ਇਸ ਨਾਲ ਜ਼ਿਆਦਾ ਨਸ਼ਾ ਹੁੰਦਾ ਹੈ।
ਭੰਗ ਨੂੰ ਅਲਕੋਹਲ ਨਾਲ ਮਿਲਾਉਣ ਦੀ ਗਲਤੀ ਨਾ ਕਰੋ। ਭੰਗ ਦਾ ਨਸ਼ਾ ਉਤਾਰਣ ਲਈ ਨਿੰਬੂ ਜਾਂ ਸੰਤਰੇ ਵਰਗੇ ਖੱਟੇ ਫਲ ਦਾ ਇਸਤੇਮਾਲ ਕਰੋ।