Health Care Tips: ਬਾਸੀ ਮੂੰਹ ਪਾਣੀ ਪੀਣਾ ਸਹੀ...ਪਰ ਕੀ ਭੋਜਨ ਖਾਣ ਸਹੀ ਜਾਂ ਗਲਤ?
ਸਵੇਰ ਦਾ ਪਹਿਲਾ ਭੋਜਨ ਹਮੇਸ਼ਾ ਸਿਹਤਮੰਦ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ। ਆਯੁਰਵੇਦ ਅਨੁਸਾਰ ਬਾਸੀ ਮੂੰਹ ਪਾਣੀ ਪੀਣ ਅਤੇ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਆਯੁਰਵੇਦ 'ਚ ਕੁਝ ਚੀਜ਼ਾਂ ਨੂੰ ਬਾਸੀ ਮੂੰਹ ਨਾਲ ਖਾਣਾ ਨੁਕਸਾਨਦੇਹ ਹੈ।
Download ABP Live App and Watch All Latest Videos
View In Appਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬਾਸੀ ਮੂੰਹ ਦਾ ਮਤਲਬ ਹੈ ਕਿ ਬੁਰਸ਼ ਕੀਤੇ ਬਿਨਾਂ ਕੁਝ ਵੀ ਖਾਣਾ। ਆਯੁਰਵੇਦ ਅਨੁਸਾਰ ਬਾਸੀ ਮੂੰਹ ਪਾਣੀ ਪੀਣ ਨਾਲ ਪਾਚਨ ਤੰਤਰ ਬਹੁਤ ਵਧੀਆ ਰਹਿੰਦਾ ਹੈ। ਸਰੀਰ ਨੂੰ ਕਈ ਤਰੀਕਿਆਂ ਨਾਲ ਫਾਇਦਾ ਹੁੰਦਾ ਹੈ।
ਬਾਸੀ ਮੂੰਹ ਲੱਸਣ ਖਾਣ ਨਾਲ ਪੇਟ ਅਤੇ ਸਰੀਰ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਖਾਲੀ ਪੇਟ ਲੱਸਣ ਦੀਆਂ ਦੋ ਕਲੀਆਂ ਖਾਣ ਨਾਲ ਅੰਤੜੀਆਂ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਵੀ ਟਲ ਜਾਂਦਾ ਹੈ।
ਖਾਲੀ ਪੇਟ ਗੁੜ ਖਾਣ ਦੇ ਕਈ ਫਾਇਦੇ ਹਨ। ਸਵੇਰੇ ਕੋਸੇ ਪਾਣੀ ਦੇ ਨਾਲ ਗੁੜ ਖਾਣ ਨਾਲ ਸਰੀਰ ਵਿੱਚ ਊਰਜਾ ਆਉਂਦੀ ਹੈ। ਇਸ ਨਾਲ ਐਸੀਡਿਟੀ ਤੋਂ ਵੀ ਰਾਹਤ ਮਿਲਦੀ ਹੈ। ਜੇਕਰ ਤੁਸੀਂ ਬਵਾਸੀਰ ਦੇ ਮਰੀਜ਼ ਹੋ ਤਾਂ ਗੁੜ ਨੂੰ ਕੋਸੇ ਪਾਣੀ ਨਾਲ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ।
ਬਾਸੀ ਮੂੰਹ ਕਿਸ਼ਮਿਸ਼ ਖਾਣ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਇਸ ਦੇ ਲਈ ਸੌਗੀ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ। ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ, ਸਰੀਰ 'ਚ ਖੂਨ ਦੀ ਕਮੀ ਪੂਰੀ ਹੋ ਜਾਵੇਗੀ। ਪੇਟ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਸਵੇਰੇ ਖਾਲੀ ਪੇਟ ਭਿੱਜੇ ਹੋਏ ਬਦਾਮ ਖਾਣ ਨਾਲ ਅੱਖਾਂ ਅਤੇ ਦਿਲ ਤੰਦਰੁਸਤ ਰਹਿੰਦਾ ਹੈ। ਬਦਾਮ ਵਿੱਚ ਪ੍ਰੋਟੀਨ, ਵਿਟਾਮਿਨ ਈ, ਓਮੇਗਾ 3 ਫੈਟੀ ਐਸਿਡ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਖਾਲੀ ਪੇਟ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।