ਜੇਕਰ ਪੁਰਸ਼ ਚੰਗੀ ਸਿਹਤ ਬਣਾਉਣਾ ਚਾਹੁੰਦੇ ਹਨ, ਤਾਂ ਡਾਈਟ 'ਚ ਸ਼ਾਮਲ ਕਰਨ ਇਹ 8 ਚੀਜ਼ਾਂ, ਕੋਈ ਬਿਮਾਰੀ ਨਹੀਂ ਆਵੇਗੀ ਨੇੜੇ
ਲਸਣ ਸਿਹਤ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਕੋਲੈਸਟ੍ਰਾਲ ਦਾ ਪੱਧਰ ਵੀ ਕੰਟਰੋਲ 'ਚ ਰਹਿੰਦਾ ਹੈ।
Download ABP Live App and Watch All Latest Videos
View In Appਓਇਸਟਰ ਮਸ਼ਰੂਮ ਜ਼ਿੰਕ ਨਾਲ ਭਰਪੂਰ ਹੁੰਦਾ ਹੈ, ਜੋ ਮਰਦਾਂ ਦੀ ਫਰਟੀਲਿਟੀ ਵਧਾਉਣ ਅਤੇ ਸੈਕਸੂਅਲ ਹੈਲਥ ਨੂੰ ਸੁਧਾਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ।
ਬ੍ਰੋਕਲੀ ਵਿੱਚ ਕੈਂਸਰ ਨਾਲ ਲੜਨ ਵਾਲੇ ਕੈਮੀਕਲ ਪਾਏ ਜਾਂਦੇ ਹਨ, ਇਹ ਪੁਰਸ਼ਾਂ ਵਿੱਚ ਪ੍ਰੋਸਟੇਟ ਕੈਂਸਰ ਅਤੇ ਬਲੈਡਰ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ।
ਅਨਾਰ ਕੋਲੈਸਟ੍ਰੋਲ ਦੇ ਪੱਧਰ ਅਤੇ ਹਾਈਪਰਟੈਨਸ਼ਨ ਨੂੰ ਘੱਟ ਕਰਦਾ ਹੈ, ਇਸ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ।
ਅੰਡੇ ਵਿਟਾਮਿਨ ਬੀ ਦਾ ਚੰਗਾ ਸਰੋਤ ਹੁੰਦੇ ਹਨ ਜੋ ਕਿ ਮਰਦਾਂ ਵਿੱਚ ਵਾਲਾਂ ਦੇ ਝੜਨ ਅਤੇ ਹੋਰ ਸਮੱਸਿਆਵਾਂ ਨੂੰ ਰੋਕਣ ਵਿੱਚ ਵੀ ਬਹੁਤ ਮਦਦਗਾਰ ਹੁੰਦੇ ਹਨ।
ਟਮਾਟਰ ਦੇ ਵੀ ਬਹੁਤ ਸਾਰੇ ਫਾਇਦੇ ਹਨ, ਇਹ ਮਰਦਾਂ ਵਿੱਚ ਪ੍ਰੋਸਟੇਟ ਕੈਂਸਰ, ਕੋਲੋਰੈਕਟਲ ਕੈਂਸਰ ਅਤੇ ਦਿਲ ਦੇ ਰੋਗਾਂ ਨੂੰ ਰੋਕਦਾ ਹੈ।
ਸੋਇਆ ਫੂਡਸ ਵੀ ਪੁਰਸ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਮਰਦਾਂ ਵਿੱਚ ਪ੍ਰੋਸਟੇਟ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ। ਸੋਇਆ ਫੂਡ ਐਸਟ੍ਰੋਜਨ ਹਾਰਮੋਨਸ ਨੂੰ ਵਧਾਉਂਦਾ ਹੈ, ਇਸ ਲਈ ਮਰਦਾਂ ਨੂੰ ਆਪਣੀ ਖੁਰਾਕ ਵਿੱਚ ਸੋਇਆਬੀਨ, ਸੋਇਆ ਦੁੱਧ ਸ਼ਾਮਲ ਕਰਨਾ ਚਾਹੀਦਾ ਹੈ।
ਸਾਬਤ ਅਨਾਜ ਵਿੱਚ ਬਹੁਤ ਸਾਰੇ ਵਿਟਾਮਿਨ, ਖਣਿਜ ਅਤੇ ਫਾਈਬਰ ਪਾਏ ਜਾਂਦੇ ਹਨ, ਜੋ ਪੁਰਸ਼ਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।