Health News: ਕੇਲੇ ਨਾਲ ਇਹ ਚੀਜ਼ਾਂ ਖਾਣ ਤੋਂ ਕਰੋ ਪ੍ਰਹੇਜ
Banana Benefits : ਆਯੁਰਵੇਦ ਵਿੱਚ ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਪੀਣ ਦੀ ਮਨਾਹੀ ਹੈ ਤੇ ਇਹੀ ਗੱਲ ਕੇਲੇ 'ਤੇ ਵੀ ਲਾਗੂ ਹੁੰਦੀ ਹੈ। ਅਸਲ 'ਚ ਕੇਲਾ ਭਾਰਾ ਹੁੰਦਾ ਹੈ ਤੇ ਇਸ ਨੂੰ ਖਾਣ ਤੋਂ ਬਾਅਦ ਪਚਣ 'ਚ ਕਾਫੀ ਸਮਾਂ ਲੱਗਦਾ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਇਸ ਨੂੰ ਖਾਣ ਦੇ ਤੁਰੰਤ ਬਾਅਦ ਪਾਣੀ ਪੀਂਦੇ ਹੋ, ਤਾਂ ਤੁਹਾਨੂੰ ਬਦਹਜ਼ਮੀ, ਗੈਸ, ਪੇਟ ਫੁੱਲਣਾ, ਐਸੀਡਿਟੀ ਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਸਿਰਫ ਪਾਣੀ ਹੀ ਨਹੀਂ, ਕੇਲਾ ਖਾਣ ਦੇ ਇੱਕ ਘੰਟੇ ਬਾਅਦ ਤੱਕ ਕਿਸੇ ਵੀ ਤਰ੍ਹਾਂ ਦਾ ਤਰਲ ਪਦਾਰਥ ਨਹੀਂ ਪੀਣਾ ਚਾਹੀਦਾ।
ਆਯੁਰਵੇਦ ਕਹਿੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕਫ ਦੋਸ਼ ਹੁੰਦਾ ਹੈ, ਉਨ੍ਹਾਂ ਨੂੰ ਦੁੱਧ ਦੇ ਨਾਲ ਕੇਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਵਿੱਚ ਕੇਲੇ ਦਾ ਸ਼ੇਕ ਵੀ ਆਉਂਦਾ ਹੈ ਕਿਉਂਕਿ ਇਸ ਵਿੱਚ ਦੁੱਧ ਤੇ ਕੇਲਾ ਮਿਲਾਇਆ ਜਾਂਦਾ ਹੈ। ਜੇਕਰ ਤੁਹਾਨੂੰ ਖੰਘ ਦੀ ਸਮੱਸਿਆ ਹੈ, ਤਾਂ ਤੁਹਾਨੂੰ ਕੇਲੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਡੇਅਰੀ ਉਤਪਾਦ ਨਹੀਂ ਲੈਣਾ ਚਾਹੀਦਾ। ਇਸ ਨਾਲ ਤੁਹਾਡੀ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ। ਆਯੁਰਵੇਦ ਵਿੱਚ ਵੀ ਕੇਲੇ ਤੇ ਦੁੱਧ ਦੇ ਸੇਵਨ ਨਾਲ ਚਮੜੀ ਦੀ ਐਲਰਜੀ ਦੇ ਉਭਰਨ ਦੀ ਗੱਲ ਕੀਤੀ ਗਈ ਹੈ।
ਕੇਲਾ ਇੱਕ ਸਿਹਤਮੰਦ ਫਲ ਹੈ ਪਰ ਇਸ ਦੇ ਭਾਰੇ ਹੋਣ ਕਾਰਨ ਇਸ ਨੂੰ ਰਾਤ ਨੂੰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦਾ ਠੰਢਾ ਪ੍ਰਭਾਵ ਤੁਹਾਨੂੰ ਖੰਘ, ਬਲਗਮ ਤੇ ਛਾਤੀ ਵਿੱਚ ਜਕੜਨ ਵੀ ਬਣਾ ਸਕਦਾ ਹੈ। ਜੇਕਰ ਤੁਸੀਂ ਰਾਤ ਨੂੰ ਕੇਲਾ ਖਾਂਦੇ ਹੋ ਤਾਂ ਇਸ ਦੇ ਪਾਚਨ 'ਚ ਸਮੱਸਿਆ ਹੋ ਜਾਂਦੀ ਹੈ, ਜਿਸ ਕਾਰਨ ਨੀਂਦ 'ਤੇ ਵੀ ਅਸਰ ਪੈਂਦਾ ਹੈ।