Health News: ਸਰੀਰ ਲਈ ਵਰਦਾਨ ਨੇ ਛਿਲਕੇ ਵਾਲੀਆਂ ਦਾਲਾਂ
Stomach Gas: ਅੱਜ-ਕੱਲ੍ਹ ਲੋਕਾਂ ਨੂੰ ਜ਼ਿਆਦਾ ਗੈਸ ਦੀ ਸਮੱਸਿਆ ਇਸ ਲਈ ਹੋ ਰਹੀ ਹੈ ਕਿਉਂਕਿ ਲੋਕ ਬਿਨਾਂ ਛਿਲਕੇ ਦੇ ਦਾਲਾਂ ਖਾਣਾ ਪਸੰਦ ਕਰਨ ਲੱਗੇ ਹਨ। ਪੁਰਾਣੇ ਜ਼ਮਾਨੇ ਵਿੱਚ ਛੋਲਿਆਂ ਤੋਂ ਲੈ ਕੇ ਤੁੜ ਤੱਕ ਹਰ ਦਾਲ ਨੂੰ ਛਿਲਕੇ ਸਣੇ ਖਾਧਾ ਜਾਂਦਾ ਸੀ। ਫਿਰ ਬਾਜ਼ਾਰਵਾਦ ਦਾ ਬੋਲਬਾਲਾ ਹੋਇਆ ਤੇ ਖਾਣ-ਪੀਣ ਵਿੱਚ ਵੀ ਸੁੰਦਰਤਾ ਦੀ ਮੰਗ ਵਧ ਗਈ। ਬਿਨਾਂ ਛਿਲਕੇ ਵਾਲੀ ਦਾਲ ਜ਼ਿਆਦਾ ਸੁੰਦਰ ਤੇ ਆਕਰਸ਼ਕ ਲੱਗਦੀ ਹੈ, ਇਸ ਲਈ ਇਸ ਨੇ ਬਾਜ਼ਾਰ ਵਿੱਚ ਆਪਣੀ ਪਕੜ ਬਣਾ ਲਈ ਤੇ ਲੋਕ ਪੇਟ ਦੀ ਗੈਸ ਦੇ ਮਰੀਜ਼ ਬਣਨ ਲੱਗੇ।
Download ABP Live App and Watch All Latest Videos
View In Appਛਿਲਕੇ ਵਾਲੀ ਦਾਲਾਂ ਦਾ ਸੇਵਨ ਕਰਨ ਨਾਲ ਗੈਸ ਬਣਨ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਛਿਲਕੇ ਵਿੱਚ ਫਾਈਬਰ ਤੇ ਹੋਰ ਅਜਿਹੇ ਜ਼ਰੂਰੀ ਪੌਸ਼ਟਿਕ ਤੱਤ ਭਰਪੂਰ ਹੁੰਦੇ ਹਨ, ਜੋ ਗੈਸ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਰੋਕਦੇ ਹਨ।
ਦਾਲ ਬੀ-ਸ਼੍ਰੇਣੀ ਪ੍ਰੋਟੀਨ ਭਰਪੂਰ ਭੋਜਨਾਂ ਵਿੱਚ ਆਉਂਦੀ ਹੈ। ਯਾਨੀ ਅਜਿਹਾ ਪ੍ਰੋਟੀਨ ਜੋ ਸਾਨੂੰ ਪੌਦਿਆਂ ਤੋਂ ਮਿਲਦਾ ਹੈ। ਇਸ ਪ੍ਰੋਟੀਨ ਨੂੰ ਅੰਤੜੀਆਂ ਦੁਆਰਾ ਪਚਣ ਤੇ ਲੀਨ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਜਦੋਂ ਅਸੀਂ ਬਿਨਾਂ ਛਿਲਕੇ ਦੇ ਦਾਲ ਦਾ ਸੇਵਨ ਕਰਦੇ ਹਾਂ, ਤਾਂ ਇਸ ਦੇ ਪਾਚਨ ਤੇ ਸੋਖਣ ਦਾ ਸਮਾਂ ਹੋਰ ਵਧ ਜਾਂਦਾ ਹੈ।
ਦਾਲ ਭਾਰਤੀ ਭੋਜਨ ਦਾ ਮੁੱਖ ਅੰਗ ਹੈ। ਅਸੀਂ ਸਾਰੇ ਰੋਜ਼ਾਨਾ ਦੇ ਖਾਣੇ ਵਿੱਚ ਇੱਕ ਜਾਂ ਦੋ ਵਾਰ ਦਾਲਾਂ ਦਾ ਸੇਵਨ ਜ਼ਰੂਰ ਕਰਦੇ ਹਾਂ। ਅਸੀਂ ਦਾਲ ਨੂੰ ਜਾਂ ਤਾਂ ਦਾਲ ਦੇ ਰੂਪ 'ਚ ਰਿੰਨ੍ਹ ਖਾਂਦੇ ਹਾਂ ਜਾਂ ਇਸ ਇਸ ਤੋਂ ਬਣੇ ਹੋਰ ਭੋਜਨ ਖਾਂਦੇ ਹਾਂ। ਅਜਿਹੀ ਸਥਿਤੀ ਵਿੱਚ, ਬਿਨਾਂ ਛਿਲਕੇ ਦੇ ਸਿਰਫ਼ ਦਾਲ ਹੀ ਸਾਡੇ ਪੇਟ ਵਿੱਚ ਜਾਂਦੀ ਹੈ।
ਸ਼ਾਕਾਹਾਰੀਆਂ ਲਈ, ਦਾਲ ਉਨ੍ਹਾਂ ਦੇ ਸਰੀਰ ਦੀਆਂ ਰੋਜ਼ਾਨਾ ਪ੍ਰੋਟੀਨ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੁੱਖ ਭੋਜਨ ਹੈ। ਅਜਿਹੀ ਸਥਿਤੀ 'ਚ ਸਾਕਾਹਾਰੀ ਲੋਕਾਂ ਨੂੰ ਦਾਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਪਰ ਜੇਕਰ ਗੈਸ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਬਿਹਤਰ ਹੈ ਕਿ ਤੁਸੀਂ ਛਿਲਕੇ ਵਾਲੀਆਂ ਦਾਲਾਂ ਦਾ ਸੇਵਨ ਹੀ ਕਰੋ।