Health News: ਬੇਹੱਦ ਲਾਹੇਵੰਦ ਹੈ 'ਭੁੰਨਿਆ ਲਸਣ', ਜਾਣੋ ਇਸ ਦੇ ਫਾਇਦੇ
ਦਿਲ ਨੂੰ ਮਜ਼ਬੂਤ ਰੱਖਣ ਲਈ ਡਾਕਟਰਾਂ ਵਲੋਂ ਵੀ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਲਸਣ ’ਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਲਾਭਦਾਇਕ ਹੁੰਦੇ ਹਨ।
Download ABP Live App and Watch All Latest Videos
View In Appਲਸਣ ’ਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਹ ਐਸਿਡ ਸਾਡੇ ਦਿਲ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ, ਜਿਸ ਨਾਲ ਸਾਡੇ ਦਿਲ ਨੂੰ ਮਜ਼ਬੂਤੀ ਮਿਲਦੀ ਹੈ। ਲਸਣ ਦੇ ਸੇਵਨ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
ਲਸਣ ਖਾਣ ਨਾਲ ਤੁਸੀਂ ਸਰਦੀ, ਖੰਘ ਅਤੇ ਜ਼ੁਕਾਮ ਤੋ ਬਚੇ ਰਹਿ ਸਕਦੇ ਹੋ। ਦਰਅਸਲ ਲਸਣ ’ਚ ਐਂਟੀ-ਬਾਇਓਟਿਕ, ਐਂਟੀ-ਵਾਇਰਸ ਅਤੇ ਐਂਟੀ-ਫੰਗਲ ਗੁਣ ਪਾਏ ਜਾਂਦੇ ਹਨ।
ਇਹ ਸਾਡੇ ਸਰੀਰ ਨੂੰ ਫਲੂ ਦੇ ਕਾਰਣ ਹੋਣ ਵਾਲੀਆਂ ਇਨ੍ਹਾਂ ਬਿਮਾਰੀਆਂ ਤੋਂ ਬਚਾਈ ਰੱਖਣ ’ਚ ਮਦਦ ਕਰਦਾ ਹੈ। ਇਸ ਦੇ ਲਈ ਤੁਸੀਂ ਲਸਣ ਨੂੰ ਹਲਕਾ ਭੁੰਨ ਵੀ ਸਕਦੇ ਹੋ।
ਹਰ ਰੋਜ਼ ਸਵੇਰ ਖਾਲੀ ਢਿੱਡ ਲਸਣ ਖਾਣ ਅਤੇ ਇਸ ਤੋਂ ਬਾਅਦ ਇਕ ਗਲਾਸ ਪਾਣੀ ਪੀ ਲਓ। ਤੁਹਾਨੂੰ ਕੁਝ ਦਿਨ ’ਚ ਫਰਕ ਸਾਫ ਦਿਸਣ ਲੱਗੇਗਾ। ਇਸ ਨਾਲ ਤੁਸੀ ਐਕਟਿਵ ਫੀਲ ਕਰੋਗੇ ਅਤੇ ਤੁਸੀਂ ਫਿੱਟ ਵੀ ਰਹੋਗੇ।
ਪਾਚਣ ਕਿਰਿਆ ਨੂੰ ਵਧਾਉਣ ਲਈ ਲਸਣ ਰਾਮਬਾਣ ਔਸ਼ਧੀ ਦੀ ਤਰ੍ਹਾਂ ਕੰਮ ਕਰਦਾ ਹੈ। ਦਰਅਸਲ ਅਜਿਹਾ ਇਸ ਲਈ ਕਿਉਂਕਿ ਲਸਣ ’ਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ, ਜੋ ਪਾਚਣ ਸ਼ਕਤੀ ਨੂੰ ਵਧਾਉਣ ’ਚ ਮਦਦ ਕਰਦਾ ਹੈ।