ਘਰ ਦੀ ਰਸੋਈ 'ਚੋਂ ਰੋਜ਼ਾਨਾ ਆਹ ਚੀਜ਼ ਖਾਣੀ ਕਰ ਦਿਓ ਬੰਦ ਨਹੀਂ ਤਾਂ ਲੱਗਣਗੀਆਂ ਬਿਮਾਰੀਆਂ
ਸਾਡੇ ਘਰਾਂ 'ਚ ਪਰਾਠੇ ਤੋਂ ਲੈ ਕੇ ਸਬਜ਼ੀ ਤੱਕ ਹਰ ਚੀਜ਼ 'ਚ ਆਲੂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਜ਼ਿਆਦਾ ਮਾਤਰਾ 'ਚ ਆਲੂਆਂ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਨਾਲ ਹੀ ਸਰੀਰ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ।
Download ABP Live App and Watch All Latest Videos
View In Appਹਾਲਾਂਕਿ ਆਲੂ ਸਵਾਦ ਦੇ ਨਾਲ-ਨਾਲ ਪੋਸ਼ਣ ਪੱਖੋਂ ਵੀ ਭਰਪੂਰ ਹੁੰਦਾ ਹੈ ਅਤੇ ਵਿਟਾਮਿਨ ਬੀ6, ਸੀ, ਕੇ ਤੋਂ ਇਲਾਵਾ ਇਸ 'ਚ ਫਾਈਬਰ, ਆਇਰਨ, ਫਾਸਫੋਰਸ ਵਰਗੇ ਕਈ ਹੋਰ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ ਪਰ ਇਸ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਨੁਕਸਾਨਦੇਹ ਹੋ ਸਕਦਾ ਹੈ। ਫਿਲਹਾਲ ਆਓ ਜਾਣਦੇ ਹਾਂ ਕਿ ਜ਼ਿਆਦਾ ਆਲੂ ਖਾਣ ਦੇ ਕੀ ਨੁਕਸਾਨ ਹੁੰਦੇ ਹਨ।
ਜ਼ਿਆਦਾ ਆਲੂ ਖਾਣ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ:
ਆਲੂ 'ਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜੋ ਸਰੀਰ 'ਚ ਗਲੂਕੋਜ਼ ਦੀ ਮਾਤਰਾ ਵਧਾਉਂਦਾ ਹੈ। ਇਸ ਲਈ ਇਹ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੈ।
ਬਹੁਤ ਜ਼ਿਆਦਾ ਆਲੂ ਖਾਣ ਨਾਲ ਸਰੀਰ 'ਚ ਪੋਟਾਸ਼ੀਅਮ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਸਾਹ ਲੈਣ 'ਚ ਤਕਲੀਫ, ਦਰਦ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਆਲੂ 'ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਮੋਟਾਪੇ ਦਾ ਖਤਰਾ ਵਧ ਜਾਂਦਾ ਹੈ। ਇਸ ਕਾਰਨ ਤੁਸੀਂ ਮੋਟਾਪੇ ਦਾ ਵੀ ਸ਼ਿਕਾਰ ਹੋ ਸਕਦੇ ਹੋ।
ਆਲੂਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਐਸੀਡਿਟੀ, ਖੱਟੇ ਡਕਾਰ, ਦਿਲ ਵਿੱਚ ਜਲਨ, ਪੇਟ ਵਿੱਚ ਗੈਸ ਅਤੇ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਨੀਲੇ ਰੰਗ ਦੇ ਜਾਂ ਪੁੰਗਰੇ ਹੋਏ ਆਲੂ ਖਾਣ ਨਾਲ ਸਰੀਰ 'ਚ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ, ਤੁਹਾਨੂੰ ਹਮੇਸ਼ਾ ਇਸ ਦਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ।