Health Tips: ਤੜਕਾ ਲਾਉਣ ਵਾਲੇ ਤੇਲਾਂ ਨਾਲ ਵੀ ਹੋ ਰਿਹਾ ਕੈਂਸਰ...ਸਿਹਤ ਲਈ ਵੱਡਾ ਖਤਰਾ
ਭਾਰਤ ਵਿੱਚ ਕੈਂਸਰ ਦਾ ਕਹਿਰ ਵਧ ਰਿਹਾ ਹੈ। ਇਹ ਬਿਮਾਰੀ ਜ਼ਿਆਦਾਤਰ ਲੋਕਾਂ ਲਈ ਇਸ ਕਰਕੇ ਵੀ ਘਾਤਕ ਬਣ ਜਾਂਦੀ ਹੈ ਕਿਉਂਕਿ ਸ਼ੁਰੂਆਤੀ ਪੜਾਅ ਵਿੱਚ ਇਸ ਦੇ ਲੱਛਣਾਂ ਦਾ ਹੀ ਪਤਾ ਨਹੀਂ ਲੱਗਦਾ।
Download ABP Live App and Watch All Latest Videos
View In Appਕੈਂਸਰ ਦੇ ਕਈ ਕਾਰਨ ਹੋ ਸਕਦੇ ਹਨ ਪਰ ਤਾਜ਼ਾ ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਇਸ ਦਾ ਮੁੱਖ ਕਾਰਨ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਵੀ ਹਨ। ਹੁਣ ਇਸ ਗੱਲ ਦਾ ਵੀ ਖਿਆਲ ਰੱਖਣਾ ਹੋਵੇਗਾ ਕਿ ਖਾਣਾ ਬਣਾਉਣ ਲਈ ਜੋ ਕੁਕਿੰਗ ਆਇਲ ਵਰਤ ਰਹੇ ਹੋ, ਉਹ ਕਿੰਨਾ ਸਿਹਤਮੰਦ ਹੈ।
ਤੇਲ ਦੀ ਵਰਤੋਂ ਕੀਤੇ ਬਿਨਾਂ ਭਾਰਤੀ ਸੁਆਦੀ ਪਕਵਾਨਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਪਰ ਜੇਕਰ ਤੁਸੀਂ ਖਾਣਾ ਬਣਾਉਣ ਵਾਲੇ ਤੇਲ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਇਹ ਸਰੀਰ ਲਈ ਘਾਤਕ ਹੋ ਸਕਦਾ ਹੈ।
ਜ਼ਿਆਦਾ ਤਾਪਮਾਨ 'ਤੇ ਗਰਮ ਕੀਤਾ ਗਿਆ ਭੋਜਨ ਸਰੀਰ ਦਾ pH ਪੱਧਰ ਬੇਕਾਬੂ ਕਰ ਦਿੰਦਾ ਹੈ, ਜਿਸ ਕਾਰਨ ਪੇਟ ਦੀ ਚਰਬੀ ਵਧਣਾ, ਬਦਹਜ਼ਮੀ, ਗੈਸ, ਕਬਜ਼ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਦਰਅਸਲ ਕਈ ਖੋਜਾਂ ਵਿੱਚ ਇਹ ਪਾਇਆ ਗਿਆ ਹੈ ਕਿ ਜੇਕਰ ਭੋਜਨ ਵਿੱਚ ਸੈਚੂਰੇਟਿਡ ਫੈਟ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਜਾਂ ਜੇਕਰ ਬਨਸਪਤੀ ਤੇਲ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। ਅਜਿਹੇ ਖਾਣ ਵਾਲੇ ਤੇਲ ਆਪਣੀ ਰਸੋਈ 'ਚੋਂ ਤੁਰੰਤ ਹਟਾ ਦਿਓ ਨਹੀਂ ਤਾਂ ਇਹ ਕੈਂਸਰ ਦਾ ਕਾਰਨ ਬਣ ਸਕਦੇ ਹਨ।
ਜੇਕਰ ਸੂਰਜਮੁਖੀ, ਸੋਇਆਬੀਨ ਤੇ ਪਾਮ ਆਇਲ ਬਹੁਤ ਜ਼ਿਆਦਾ ਗਰਮ ਕੀਤੇ ਜਾਣ ਤਾਂ ਉਹ ਐਲਡੀਹਾਈਡ ਰਸਾਇਣ ਛੱਡਣ ਲੱਗਦੇ ਹਨ, ਜੋ ਕੈਂਸਰ ਪੈਦਾ ਕਰਨ ਵਾਲੇ ਤੱਤ ਹਨ। ਇਸ ਕਾਰਨ ਸਰੀਰ 'ਚ ਕੈਂਸਰ ਸੈੱਲ ਬਣਨ ਲੱਗਦੇ ਹਨ। ਬਿਹਤਰ ਇਹ ਹੈ ਕਿ ਇਨ੍ਹਾਂ ਤੇਲ ਦੀ ਵਰਤੋਂ ਤੁਰੰਤ ਬੰਦ ਕਰ ਦਿਓ।
ਸਿਹਤ ਮਾਹਿਰਾਂ ਮੁਤਾਬਕ ਪੌਲੀਅਨਸੈਚੁਰੇਟਿਡ ਫੈਟ ਕੁਝ ਕੁਕਿੰਗ ਤੇਲ ਵਿੱਚ ਉੱਚ ਮਾਤਰਾ ਵਿੱਚ ਪਾਈ ਜਾਂਦੀ ਹੈ। ਜੇਕਰ ਇਸ ਨੂੰ ਉੱਚ ਤਾਪਮਾਨ 'ਤੇ ਗਰਮ ਕੀਤਾ ਜਾਂਦਾ ਹੈ ਤਾਂ ਇਹ ਐਲਡੀਹਾਈਡ ਵਿੱਚ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਡੈਮਨਫੋਰਟ ਯੂਨੀਵਰਸਿਟੀ 'ਚ ਕੀਤੇ ਗਏ ਅਧਿਐਨ 'ਚ ਸਾਹਮਣੇ ਆਇਆ ਹੈ ਕਿ ਕੁਝ ਤੇਲ 'ਚ ਰੋਜ਼ਾਨਾ ਵਰਤੋਂ ਦੀ ਸੀਮਾ ਤੋਂ 200 ਗੁਣਾ ਜ਼ਿਆਦਾ ਐਲਡੀਹਾਈਡ ਪਾਇਆ ਜਾਂਦਾ ਹੈ।