ਰੋਟੀ ਖਾਣ ਤੋਂ ਬਾਅਦ ਗ਼ਲਤੀ ਨਾਲ ਵੀ ਨਾ ਕਰੋ ਇਹ 5 ਕੰਮ, ਨਹੀਂ ਤਾਂ ਵਿਗੜ ਸਕਦੀ ਹੈ ਸਿਹਤ
ਖਾਣਾ ਖਾਣ ਤੋ ਬਾਅਦ ਹੀ ਸੌਂ ਜਾਣਾ ਇੱਕ ਗ਼ਲਤ ਆਦਤ ਹੈ ਅਜਿਹਾ ਕਰਨ ਨਾਲ ਸੀਨੇ ਵਿੱਚ ਜਲਨ ਤੇ ਐਸਿਡ ਬਣ ਸਕਦਾ ਹੈ ਜਿਸ ਨਾਲ ਪਾਚਣ ਕਿਰਿਆ ਖ਼ਰਾਬ ਹੋ ਸਕਦੀ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ ਤੁੰਰਤ ਕਰਦੇ ਵੀ ਨਾ ਸੌਂਵੋ।
Download ABP Live App and Watch All Latest Videos
View In Appਬੁਰਸ਼ ਨਾ ਕਰਨਾ, ਖਾਣਾ ਖਾਣ ਤੋਂ ਬਾਅਦ ਜੇ ਤੁਸੀਂ ਦੰਦਾ ਦੀ ਸਫ਼ਾਈ ਨਹੀਂ ਕਰਦੇ ਤਾਂ ਦੰਦਾਂ ਤੇ ਮਸੂੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਦੇ ਨਾਲ ਖਾਣੇ ਦੇ ਕਣ ਦੰਦਾਂ ਵਿੱਚ ਰਹਿ ਜਾਂਦੇ ਹਨ ਜਿਸ ਨਾਲ ਬਿਮਾਰੀ ਹੋ ਸਕਦੀ ਹੈ।
ਖਾਣਾ ਖਾਣ ਤੋਂ ਬਾਅਦ ਸਖ਼ਤ ਕਸਰਤ ਨਹੀਂ ਕਰਨੀ ਚਾਹੀਦੀ, ਇਸ ਨਾਲ ਮਾਸ਼ਪੇਸ਼ੀਆ ਵੱਲ ਖੂਨ ਦਾ ਸਰਕੂਲੇਸ਼ਨ ਵਧ ਸਕਦਾ ਹੈ ਇਸ ਨਾਲ ਪੇਟ ਨਾਲ ਜੁੜੀਆਂ ਦਿੱਕਤਾ ਹੋ ਸਕਦੀਆਂ ਹਨ।
ਜਦੋਂ ਵੀ ਖਾਣਾ ਖਾਓ ਤਾਂ ਉਸ ਤੋਂ ਤਕਰੀਬਨ ਇੱਕ ਘੰਟੇ ਤੱਕ ਚਾਹ-ਕੌਫੀ ਪੀਣ ਤੋਂ ਬਚੋ, ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਸਰੀਰ ਨੂੰ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਦੇ ਵੀ ਖਾਣਾ ਖਾਣ ਤੋੰ ਬਾਅਦ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ, ਇਸ ਨਾਲ ਪੇਟ ਦਾ ਐਸਿਡ ਪਤਲਾ ਹੋ ਜਾਂਦਾ ਹੈ ਤੇ ਪਾਚਨ ਕਿਰਿਆ ਉਲਟਾ ਅਸਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਇਹ ਭੋਜਨ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਗ਼ਲਤੀ ਨਾਲ ਵੀ ਖਾਣੇ ਤੋਂ ਬਾਅਦ ਜ਼ਿਆਦਾ ਪਾਣੀ ਨਾ ਪੀਓ।