ਜੱਫੀ ਪਾਉਣ ਨਾਲ ਹੁੰਦੇ ਇਹ ਫਾਇਦੇ, ਹਮੇਸ਼ਾ ਰਹੋਗੇ ਤਣਾਅ ਤੋਂ ਦੂਰ ਤੇ...
ਤਣਾਅ ਤੋਂ ਰਾਹਤ: ਜੱਫੀ ਪਾਉਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ। ਸਿਹਤ ਮਾਹਿਰਾਂ ਅਨੁਸਾਰ ਗਲੇ ਲਗਾਉਣ ਨਾਲ ਚਿੰਤਾ ਅਤੇ ਡਿਪ੍ਰੈਸ਼ਨ ਦੀ ਸਮੱਸਿਆ ਵੀ ਖਤਮ ਹੋ ਸਕਦੀ ਹੈ। PubMed Central ਦੀ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਜੱਫੀ ਪਾਉਣ ਦਾ ਸਬੰਧ ਦਿਮਾਗ ਨਾਲ ਹੁੰਦਾ ਹੈ। ਇਹ ਤਣਾਅ ਨੂੰ ਖੁਸ਼ੀ ਵਾਲੇ ਇਮੋਸ਼ਨਸ ਵਿੱਚ ਬਦਲ ਦਿੰਦੀ ਹੈ।
Download ABP Live App and Watch All Latest Videos
View In Appਬਿਮਾਰੀਆਂ ਦੂਰ ਰਹਿੰਦੀਆਂ ਹਨ: ਜਰਨਲ ਆਫ ਸਾਈਕੋਲਾਜੀਕਲ ਸਾਇੰਸ 'ਚ ਇਕ ਅਧਿਐਨ ਮੁਤਾਬਕ 400 ਲੋਕਾਂ 'ਤੇ ਕੀਤੇ ਅਧਿਐਨ 'ਚ ਪਾਇਆ ਗਿਆ ਕਿ ਰੋਜ਼ਾਨਾ ਜੱਫੀ ਪਾਉਣ ਨਾਲ ਬਿਮਾਰੀਆਂ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ। ਬਿਮਾਰੀਆਂ ਤੁਹਾਡੇ ਤੋਂ ਦੂਰ ਰਹਿੰਦੀਆਂ ਹਨ।
ਦਿਲ ਦੀ ਸਿਹਤ ਵਿੱਚ ਸੁਧਾਰ: ਗਲੇ ਲਗਾਉਣ ਨਾਲ ਦਿਲ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। PubMed ਸੈਂਟਰਲ ਜਰਨਲ ਦੇ ਅਨੁਸਾਰ, ਇੱਕ ਸਟੱਡੀ ਵਿੱਚ ਕਪਲ ਦੇ ਵਿੱਚ ਇਸ ‘ਤੇ ਅਧਿਐਨ ਕੀਤਾ ਗਿਆ। ਕੁਝ ਕਪਲਸ ਨੂੰ 10 ਮਿੰਟ ਲਈ ਇਕ ਦੂਜੇ ਦਾ ਹੱਥ ਫੜਨ ਲਈ ਕਿਹਾ ਗਿਆ ਅਤੇ ਕੁਝ ਨੂੰ 20 ਸਕਿੰਟਾਂ ਲਈ ਗਲੇ ਲਗਾਉਣ ਲਈ ਕਿਹਾ ਗਿਆ।
ਬਲੱਡ ਪ੍ਰੈਸ਼ਰ ਰਹੇਗਾ ਕੰਟਰੋਲ: ਇਸ ਅਧਿਐਨ 'ਚ ਪਾਇਆ ਗਿਆ ਕਿ ਸਿਰਫ 20 ਸੈਕਿੰਡ ਤੱਕ ਜੱਫੀ ਪਾਉਣ ਨਾਲ ਹੀ ਬਲੱਡ ਪ੍ਰੈਸ਼ਰ ਦਾ ਪੱਧਰ ਸਹੀ ਜਗ੍ਹਾ 'ਤੇ ਆ ਜਾਂਦਾ ਹੈ। ਇਸ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ ਅਤੇ ਚੰਗਾ ਮਹਿਸੂਸ ਹੁੰਦਾ ਹੈ।
ਜਾਦੂਈ ਜੱਫੀ ਨਾਲ ਮਿਲਦੀ ਹੈ ਖੁਸ਼ੀ : ਇੱਕ ਹੈਲਥ ਵੈੱਬਸਾਈਟ ਮੁਤਾਬਕ ਜੱਫੀ ਪਾਉਣ ਨਾਲ ਆਕਸੀਟੋਸਿਨ ਹਾਰਮੋਨ ਦਾ ਪੱਧਰ ਵਧਦਾ ਹੈ। ਇਸ ਨਾਲ ਖੁਸ਼ੀ ਦਾ ਪੱਧਰ ਵੀ ਵਧਦਾ ਹੈ। ਭਾਵ ਜਾਦੂ ਦੀ ਜੱਫੀ ਨਾਲ ਤੁਹਾਡੇ ਅੰਦਰ ਹੈਪੀਨੈਸ ਆ ਜਾਂਦੀ ਹੈ ਅਤੇ ਜ਼ਿੰਦਗੀ ਬਿਹਤਰ ਹੋ ਜਾਂਦੀ ਹੈ।
ਇਮਿਊਨਿਟੀ ਹੁੰਦੀ ਹੈ ਮਜ਼ਬੂਤ : ਜੇਕਰ ਕੋਈ ਇਕ-ਦੂਜੇ ਨੂੰ ਗਲੇ ਲਗਾਉਂਦਾ ਹੈ ਤਾਂ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਜੱਫੀ ਪਾਉਣ ਨਾਲ ਦਿਮਾਗ ਦਾ ਕੰਮ ਨੂੰ ਵਧਾ ਦਿੰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵਧਦਾ ਹੈ ਅਤੇ ਇਸ ਦਾ ਅਸਰ ਇਮਿਊਨਿਟੀ 'ਤੇ ਪੈਂਦਾ ਹੈ।