Health Tips: ਨੀਂਦ ਨਾ ਆਉਣ ਤੋਂ ਤੰਗ...ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ ਆਵੇਗੀ ਚੰਗੀ ਨੀਂਦ
ਜੀ ਹਾਂ ਰਾਤ ਨੂੰ ਨੀਂਦ ਨਾ ਕਾਰਨ ਸਾਡੇ ਖਾਣ-ਪੀਣ ਦੀ ਆਦਤ ਹੈ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਪੀਣ ਦੀਆਂ ਆਦਤਾਂ ਕਾਰਨ ਪੂਰੀ ਰਾੋਤ ਸਹੀ ਢੰਗ ਨਾਲ ਨੀਂਦ ਨਹੀਂ ਆਉਂਦੀ।
Download ABP Live App and Watch All Latest Videos
View In Appਅਸਲ 'ਚ ਨਾ ਸਿਰਫ ਅਸੀਂ ਰਾਤ ਨੂੰ ਕੀ ਖਾਂਦੇ ਹਾਂ ਸਗੋਂ ਜੋ ਅਸੀਂ ਦਿਨ ਭਰ ਕੀ ਖਾਂਦੇ ਹਾਂ ਉਸ ਦਾ ਅਸਰ ਵੀ ਸਾਡੀ ਨੀਂਦ 'ਤੇ ਪੈਂਦਾ ਹੈ। ਅਜਿਹੇ 'ਚ ਜੇਕਰ ਤੁਹਾਡੀ ਨੀਂਦ ਹਰ ਰੋਜ਼ ਘੱਟ ਰਹੀ ਹੈ ਅਤੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਥੇ ਜਾਣੋ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਕਿਵੇਂ ਸੁਧਾਰੀਏ। ਤਾਂ ਜੋ ਤੁਸੀਂ ਚੰਗੀ ਨੀਂਦ ਲੈ ਸਕੋ।
ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਹਨ ਜੋ ਚੰਗੀ ਨੀਂਦ ਲੈਣ ਵਿਚ ਮਦਦ ਕਰਦੀਆਂ ਹਨ। ਫੈਟ ਵਾਲੀ ਮੱਛੀ, ਕੀਵੀ, ਟਾਰਟ ਚੈਰੀ ਅਤੇ ਬੇਰੀਆਂ ਜਿਵੇਂ ਕਿ ਸਟ੍ਰਾਬੇਰੀ ਅਤੇ ਬਲੂਬੇਰੀ ਚੰਗੀ ਨੀਂਦ ਲੈਣ ਵਿੱਚ ਮਦਦ ਕਰਦੇ ਹਨ।
ਇਸ ਤੋਂ ਇਲਾਵਾ ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਬੀਨਜ਼ ਅਤੇ ਓਟਮੀਲ, ਪ੍ਰੋਟੀਨ ਦੇ ਸਰੋਤ ਜੋ ਅਮੀਨੋ ਐਸਿਡ ਪ੍ਰਦਾਨ ਕਰਦੇ ਹਨ, ਜਿਵੇਂ ਕਿ ਚਿਕਨ ਆਦਿ ਚੰਗੀ ਨੀਂਦ ਲੈਣ ਵਿਚ ਮਦਦ ਕਰਦੇ ਹਨ। ਮੈਗਨੀਸ਼ੀਅਮ, ਵਿਟਾਮਿਨ ਡੀ, ਆਇਰਨ, ਓਮੇਗਾ 3, ਫੈਟੀ ਐਸਿਡ ਅਤੇ ਮੈਂਗਨੀਜ਼ ਨਾਲ ਭਰਪੂਰ ਭੋਜਨ ਖਾਣ ਨਾਲ ਵੀ ਚੰਗੀ ਨੀਂਦ ਆਉਂਦੀ ਹੈ।
ਖਾਣ-ਪੀਣ ਦੀਆਂ ਕਈ ਚੀਜ਼ਾਂ ਤੁਹਾਡੀ ਨੀਂਦ ਵੀ ਖਰਾਬ ਕਰ ਸਕਦੀਆਂ ਹਨ। ਸੈਚੂਰੇਟ ਫੈਟ ਜਿਵੇਂ ਬਰਗਰ, ਫਰਿੱਜ ਅਤੇ ਪ੍ਰੋਸੈਸਡ ਫੂਡ ਨੀਂਦ ਨੂੰ ਖਰਾਬ ਕਰਦੇ ਹਨ। ਵ੍ਹਾਈਟ ਬਰੈੱਡ ਅਤੇ ਪਾਸਤਾ ਵਿਚ ਰਿਫਾਇੰਡ ਕਾਰਬੋਹਾਈਡਰੇਟ ਹੁੰਦੇ ਹਨ। ਇਹ ਚੀਜ਼ ਖਾਣ ਤੋਂ ਬਾਅਦ ਜਲਦੀ metabolized ਹੋ ਜਾਂਦੀ ਹੈ, ਜਿਸ ਕਾਰਨ ਭੁੱਖ ਲੱਗਣ ਕਾਰਨ ਰਾਤ ਦੀ ਨੀਂਦ ਖਤਮ ਹੋ ਸਕਦੀ ਹੈ।
ਸ਼ਰਾਬ ਪੀਣ ਨਾਲ ਇੱਕ ਵਾਰ ਤਾਂ ਨੀਂਦ ਆ ਜਾਂਦੀ ਹੈ ਪਰ ਇਹ ਅੱਧੀ ਰਾਤ ਫਿਰ ਜਾਗ ਆ ਜਾਂਦੀ ਹੈ। ਇਸ ਤਰ੍ਹਾਂ ਸਰੀਰ ਬੇਅਰਾਮੀ ਮਹਿਸੂਸ ਕਰਦਾ ਰਹਿੰਦਾ ਹੈ। ਜਿਸ ਕਰਕੇ ਤੁਸੀਂ ਚਿੜਚਿੜਾਪਨ ਦੇ ਸ਼ਿਕਾਰ ਹੋ ਸਕਦੇ ਹੋ।
ਬਹੁਤ ਸਾਰੇ ਲੋਕ ਰਾਤ ਨੂੰ ਚਾਹ ਜਾਂ ਕੌਫੀ ਦਾ ਸੇਵਨ ਕਰ ਲੈਂਦੇ ਨੇ ਜਿਸ ਕਾਰਨ ਉਨ੍ਹਾਂ ਨੂੰ ਜਲਦੀ ਨੀਂਦ ਨਹੀਂ ਆਉਂਦੀ ਹੈ। ਇਸ ਲਈ ਉਨ੍ਹਾਂ ਨੂੰ ਰਾਤ ਨੂੰ ਕੈਫੀਨ ਦੇ ਸੇਵਨ ਤੋਂ ਬਚਣ ਲਈ ਕਿਹਾ ਜਾਂਦਾ ਹੈ