Health News: ਮਰਦਾਂ ਦੇ ਲਈ ਸਿਹਤ ਖਜ਼ਾਨਾ ਨੇ ਇਹ ਚੀਜ਼ਾਂ, ਜਿਨਸੀ ਸ਼ਕਤੀ ਤੋਂ ਲੈ ਕੇ ਵਧਾਉਂਦੀਆਂ ਤਾਕਤ
ਮਰਦ ਜਿਨਸੀ ਕਮਜ਼ੋਰੀ ਦੇ ਨਾਲ ਜੂਝ ਰਹੇ ਹਨ। ਅਜਿਹੇ ਦੇ ਵਿੱਚ ਉਹ ਕੈਪਸੂਲ ਅਤੇ ਸਪਲੀਮੈਂਟਸ ਦੀ ਮਦਦ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮਰਦਾਂ ਲਈ ਕੁਝ ਭੋਜਨ ਤਾਕਤ ਵਧਾਉਣ 'ਚ ਕਿਸੇ ਵੀ ਕੈਪਸੂਲ ਜਾਂ ਗੋਲੀ ਤੋਂ ਜ਼ਿਆਦਾ ਕਾਰਗਰ ਹੁੰਦੇ ਹਨ। ਜੀ ਹਾਂ ਤੁਸੀਂ ਕੁਦਰਤੀ ਢੰਗ ਦੇ ਨਾਲ ਆਪਣੀ ਜਿਨਸੀ ਤਾਕਤ ਨੂੰ ਵਧਾ ਸਕਦੇ ਹੋ।
Download ABP Live App and Watch All Latest Videos
View In AppApple ਪੁਰਸ਼ਾਂ ਲਈ ਬਹੁਤ ਹੀ ਸਿਹਤਮੰਦ ਫਲ ਹੈ। ਇਸ ਵਿੱਚ ਕਵੇਰਸੇਟਿਨ ਨਾਮ ਦਾ ਐਂਟੀਆਕਸੀਡੈਂਟ ਹੁੰਦਾ ਹੈ। ਜੋ ਨਾ ਸਿਰਫ ਬਲੱਡ ਸਰਕੁਲੇਸ਼ਨ ਨੂੰ ਵਧਾਉਂਦਾ ਹੈ, ਸਗੋਂ ਮਰਦਾਂ ਦੀ ਨਪੁੰਸਕਤਾ ਦਾ ਵੀ ਇੱਕ ਵਧੀਆ ਇਲਾਜ ਹੈ।
ਪੁਰਸ਼ਾਂ ਨੂੰ ਨਾਸ਼ਤੇ ਦੀ ਪਲੇਟ ਦੇ ਵਿੱਚ ਓਟਸ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਓਟਸ ਇੱਕ ਉੱਚ ਪ੍ਰੋਟੀਨ ਵਾਲਾ ਭੋਜਨ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ L-arginine ਹੁੰਦਾ ਹੈ। ਇਹ ਤੱਤ ਨਪੁੰਸਕਤਾ ਨੂੰ ਦੂਰ ਕਰਨ ਦਾ ਉਪਾਅ ਹੈ ਅਤੇ ਇਸ ਨੂੰ ਨਾਸ਼ਤੇ ਵਿੱਚ ਖਾਣ ਨਾਲ ਟੈਸਟੋਸਟ੍ਰੋਨ ਦਾ ਪੱਧਰ ਵਧਾਇਆ ਜਾ ਸਕਦਾ ਹੈ।
ਮਰਦਾਂ ਨੂੰ ਆਪਣੀ ਡਾਈਟ ਦੇ ਵਿੱਚ ਡ੍ਰਾਈ ਫਰੂਡ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਖਾਸ ਕਰਕੇ ਕਾਜੂ। ਕਾਜੂ ਦੇ ਸੇਵਨ ਕਾਰਨ ਮਰਦਾਂ ਦੀ ਤਾਕਤ ਤੇਜ਼ੀ ਨਾਲ ਵਧਣ ਲੱਗਦੀ ਹੈ । ਇਸ 'ਚ ਜ਼ਿੰਕ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਪੁਰਸ਼ਾਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਂਦਾ ਹੈ। ਇਸ ਦੇ ਨਾਲ ਹੀ ਇਸ 'ਚ ਪ੍ਰੋਟੀਨ ਬਣਾਉਣ ਵਾਲਾ ਐਲ-ਆਰਜੀਨਾਈਨ ਵੀ ਹੁੰਦਾ ਹੈ, ਜੋ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ।
ਬਦਾਮ 'ਚ ਪ੍ਰੋਟੀਨ ਅਤੇ ਜ਼ਿੰਕ ਚੰਗੀ ਮਾਤਰਾ ਦੇ ਵਿੱਚ ਹੁੰਦੇ ਹਨ। ਬਦਾਮ ਖਾਣ ਨਾਲ ਮਰਦਾਂ ਦੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ। ਇਸ ਦੇ ਨਾਲ ਹੀ ਬਦਾਮ ਦੀ ਤਰ੍ਹਾਂ ਇਹ ਪਰਫਾਰਮੈਂਸ, ਸਟੈਮਿਨਾ ਅਤੇ ਖੂਨ ਦੇ ਪ੍ਰਵਾਹ ਨੂੰ ਵੀ ਬਿਹਤਰ ਬਣਾਉਂਦਾ ਹੈ।
ਪੁਰਸ਼ਾਂ ਨੂੰ ਆਪਣੀ ਕਾਰਗੁਜ਼ਾਰੀ ਵਧਾਉਣ ਲਈ ਚੁਕੰਦਰ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਵਿੱਚ ਨਾਈਟ੍ਰੇਟ ਹੁੰਦੇ ਹਨ, ਜੋ ਖੂਨ ਦੀਆਂ ਧਮਨੀਆਂ ਨੂੰ ਆਰਾਮ ਦਿੰਦੇ ਹਨ। ਜਿਸ ਕਾਰਨ ਪੁਰਸ਼ਾਂ ਦੇ ਜਣਨ ਅੰਗਾਂ ਤੱਕ ਲੋੜੀਂਦਾ ਖੂਨ ਅਤੇ ਪੋਸ਼ਣ ਪਹੁੰਚਦਾ ਹੈ।
ਰੈੱਡ ਵਾਈਨ ਮਰਦਾਂ ਲਈ ਜਿਨਸੀ ਸ਼ਕਤੀ ਵਧਾਉਣ ਵਜੋਂ ਵੀ ਕੰਮ ਕਰ ਸਕਦੀ ਹੈ। ਦ ਜਰਨਲ ਆਫ਼ ਸੈਕਸੁਅਲ ਮੈਡੀਸਨ ਦੀ ਇੱਕ ਰਿਪੋਰਟ ਵਿੱਚ ਲਾਲ ਵਾਈਨ ਨੂੰ ਕਾਮਵਾਸਨਾ ਅਤੇ ਜਿਨਸੀ ਪ੍ਰਕਿਰਿਆ ਲਈ ਲਾਭਦਾਇਕ ਪਾਇਆ ਗਿਆ। ਪਰ ਇਸ ਦੀ ਜ਼ਿਆਦਾ ਵਰਤੋਂ ਸਿਹਤ ਦੇ ਲਈ ਹਾਨੀਕਾਰਕ ਵੀ ਸਾਬਿਤ ਹੋ ਸਕਦੀ ਹੈ। ਕਿਸੇ ਸਿਹਤ ਮਾਹਿਰ ਦੀ ਸਲਾਹ ਦੇ ਨਾਲ ਇਸ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ।
ਅੰਬ ਦਾ ਰਸ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਮਰਦਾਂ ਵਿੱਚ ਵੀਰਜ ਵਧਦਾ ਹੈ। ਇਸ ਤੋਂ ਇਲਾਵਾ ਇਹ ਫਲ ਪੁਰਸ਼ਾਂ ਦੀ ਸਰੀਰਕ ਅਤੇ ਜਿਨਸੀ ਸਿਹਤ ਲਈ ਬਹੁਤ ਮਹੱਤਵਪੂਰਨ ਅਤੇ ਲਾਭਕਾਰੀ ਹੈ। ਅੰਬ 'ਚ ਭਰਪੂਰ ਮਾਤਰਾ 'ਚ ਮੌਜੂਦ ਵਿਟਾਮਿਨ ਈ ਸੈਕਸ ਹਾਰਮੋਨਸ ਨੂੰ ਨਿਯਮਤ ਕਰਨ ਦਾ ਕੰਮ ਕਰਦਾ ਹੈ।