ਔਰਤਾਂ 'ਚ ਵੀ ਤੇਜ਼ੀ ਨਾਲ ਵਧ ਰਹੇ ਨੇ ਹਾਰਟ ਅਟੈਕ ਦੇ ਮਾਮਲੇ, ਜਾਣੋ ਵਜ੍ਹਾ
ਕਿਸੇ ਵੀ ਮਨੁੱਖ ਦੇ ਜੀਵਨ ਲਈ ਦਿਲ ਨੂੰ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ। ਪਰ ਅੱਜ-ਕੱਲ੍ਹ ਦਿਲ ਦੀਆਂ ਸਮੱਸਿਆਵਾਂ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਭਾਵ ਦਿਲ ਦੀਆਂ ਬਿਮਾਰੀਆਂ ਨੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਦਿਲ ਦਾ ਦੌਰਾ ਇੱਕ ਉਮਰ ਤੋਂ ਬਾਅਦ ਹੁੰਦਾ ਸੀ ਪਰ ਅਜੋਕੇ ਸਮੇਂ ਵਿੱਚ ਨੌਜਵਾਨ ਅਤੇ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਖਾਸ ਗੱਲ ਇਹ ਹੈ ਕਿ ਪਿਛਲੇ ਕੁੱਝ ਸਾਲਾਂ 'ਚ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਹਾਰਟ ਅਟੈਕ (heart Attack) ਦੀ ਲਪੇਟ 'ਚ ਆ ਰਹੀਆਂ ਹਨ।
Download ABP Live App and Watch All Latest Videos
View In Appਇਸ ਸਬੰਧ ਵਿੱਚ ਕੀਤੇ ਗਏ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਵਿੱਚ ਕਾਰਡੀਓਵੈਸਕੁਲਰ ਰੋਗ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ, ਹਰ ਸਾਲ ਔਰਤਾਂ ਵਿੱਚ ਲਗਭਗ 35 ਫੀਸਦੀ ਮੌਤਾਂ ਸਿਰਫ ਦਿਲ ਨਾਲ ਸਬੰਧਤ ਬਿਮਾਰੀਆਂ ਕਾਰਨ ਹੁੰਦੀਆਂ ਹਨ। ਅਜਿਹੇ 'ਚ ਜ਼ਰੂਰੀ ਹੈ ਕਿ ਔਰਤਾਂ 'ਚ ਦਿਲ ਸੰਬੰਧੀ ਬੀਮਾਰੀਆਂ ਬਾਰੇ ਜਾਗਰੂਕਤਾ ਫੈਲਾਈ ਜਾਵੇ। ਆਓ ਅੱਜ ਗੱਲ ਕਰਦੇ ਹਾਂ ਕਿ ਕਾਰਡੀਓਵੈਸਕੁਲਰ ਡਿਜ਼ੀਜ਼ (ਸੀਵੀਡੀ) ਦੇ ਲੱਛਣ ਕੀ-ਕੀ ਹੋ ਸਕਦੇ ਹਨ...
ਦਿਲ ਨਾਲ ਸਬੰਧਤ ਬਿਮਾਰੀਆਂ ਬਾਰੇ ਜਾਗਰੂਕਤਾ ਦੀ ਘਾਟ ਤੇ ਦਿਲ ਦੀਆਂ ਬਿਮਾਰੀਆਂ ਪ੍ਰਤੀ ਔਰਤਾਂ ਦੀ ਸੰਵੇਦਨਸ਼ੀਲਤਾ ਔਰਤਾਂ ਨੂੰ ਦਿਲ ਨਾਲ ਸਬੰਧਤ ਖ਼ਤਰਿਆਂ ਵੱਲ ਧੱਕ ਰਹੀ ਹੈ। ਇਸ ਕਾਰਨ ਔਰਤਾਂ ਛੋਟੀ ਉਮਰ ਵਿੱਚ ਹੀ ਹਾਰਟ ਅਟੈਕ ਅਤੇ ਦਿਲ ਨਾਲ ਸਬੰਧਤ ਹੋਰ ਖ਼ਤਰਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਹਾਲਾਂਕਿ, ਕੁਝ ਮਾਮਲਿਆਂ ਵਿੱਚ, ਔਰਤਾਂ ਵਿੱਚ ਦਿਲ ਦੀ ਬਿਮਾਰੀ ਨਾਲ ਜੁੜੇ ਲੱਛਣ ਮਰਦਾਂ ਨਾਲੋਂ ਥੋੜੇ ਵੱਖਰੇ ਹੋ ਸਕਦੇ ਹਨ।
ਉਦਾਹਰਨ ਲਈ, ਔਰਤਾਂ ਵਿੱਚ ਦਿਲ ਦੇ ਦੌਰੇ ਤੋਂ ਪਹਿਲਾਂ ਜਬਾੜੇ ਵਿੱਚ ਦਰਦ ਇੱਕ ਆਮ ਲੱਛਣ ਹੈ। ਇਸ ਤੋਂ ਇਲਾਵਾ ਮੋਢੇ ਅਤੇ ਖੱਬੇ ਛਾਤੀ ਵਿੱਚ ਦਰਦ ਹੋਣਾ ਵੀ ਇੱਕ ਲੱਛਣ ਹੈ। ਇਸ ਤੋਂ ਇਲਾਵਾ ਪਿੱਠ ਤੇ ਪੇਟ ਦੇ ਉਪਰਲੇ ਹਿੱਸੇ ਵਿੱਚ ਲਗਾਤਾਰ ਦਰਦ ਹੋਣਾ ਹਾਰਟ ਅਟੈਕ ਦੀ ਨਿਸ਼ਾਨੀ ਹੈ। ਲਗਾਤਾਰ ਪਸੀਨਾ ਆਉਣਾ, ਚੱਕਰ ਆਉਣੇ ਵੀ ਦਿਲ ਦੇ ਦੌਰੇ ਦੇ ਲੱਛਣ ਹਨ। ਕੋਈ ਵੀ ਭਾਰੀ ਕੰਮ ਨਾ ਕਰਨ 'ਤੇ ਵੀ ਬਾਹਾਂ ਦਾ ਦਰਦ ਹਾਰਟ ਅਟੈਕ ਦਾ ਸੰਕੇਤ ਹੋ ਸਕਦਾ ਹੈ।
ਡਾਕਟਰਾਂ ਦਾ ਅੰਦਾਜ਼ਾ ਹੈ ਕਿ ਜਿਨ੍ਹਾਂ ਔਰਤਾਂ ਦੇ ਪਰਿਵਾਰਕ ਇਤਿਹਾਸ ਵਿੱਚ ਦਿਲ ਦੇ ਦੌਰੇ ਦੇ ਕੇਸ ਹਨ, ਉਨ੍ਹਾਂ ਨੂੰ ਇਹ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਤੋਂ ਇਲਾਵਾ ਡਾਇਬਟੀਜ਼ 2, ਮੋਟਾਪਾ, ਹਾਈਪਰਟੈਨਸ਼ਨ ਭਾਵ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਔਰਤਾਂ ਵੀ ਦਿਲ ਦੇ ਦੌਰੇ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਛੇਤੀ ਸ਼ਿਕਾਰ ਹੋ ਜਾਂਦੀਆਂ ਹਨ।
ਜਿਨ੍ਹਾਂ ਔਰਤਾਂ ਕੋਲ ਕੋਲੈਸਟ੍ਰੋਲ ਜ਼ਿਆਦਾ ਹੈ, ਮੀਨੋਪੌਜ਼ ਦੀ ਸਥਿਤੀ ਤੋਂ ਪੀੜਤ ਔਰਤਾਂ, ਚਿੰਤਾ ਅਤੇ ਤਣਾਅ ਤੋਂ ਪੀੜਤ ਔਰਤਾਂ, ਘੱਟ ਨੀਂਦ ਲੈਣ ਵਾਲੀਆਂ ਔਰਤਾਂ ਅਤੇ ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਜ਼ਿਆਦਾ ਕਰਨ ਵਾਲੀਆਂ ਔਰਤਾਂ ਅਕਸਰ ਕਾਰਡੀਓਵੈਸਕੁਲਰ ਬਿਮਾਰੀ (ਸੀਵੀਡੀ) ਦੀਆਂ ਸ਼ਿਕਾਰ ਹੋ ਜਾਂਦੀਆਂ ਹਨ।