Heart Attack: ਕੀ ਪੈਰਾਂ 'ਚ ਵੀ ਹੋ ਸਕਦਾ ਹਾਰਟ ਅਟੈਕ ਦਾ ਸ਼ੁਰੂਆਤੀ ਦਰਦ? ਇੱਥੇ ਜਾਣੋ ਜਵਾਬ
ਦਿਲ ਦਾ ਦੌਰਾ ਇੱਕ ਗੰਭੀਰ ਮੈਡੀਕਲ ਐਮਰਜੈਂਸੀ ਹੈ। ਪਰ ਤੁਹਾਨੂੰ ਦੱਸ ਦਈਏ ਕਿ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਰੀਰ ਦੂਜੇ ਅੰਗਾਂ ਨੂੰ ਕਈ ਸਿਗਨਲ ਦਿੰਦਾ ਹੈ। ਜਿਸ ਨੂੰ ਅਸੀਂ ਸਾਧਾਰਨ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਜੇਕਰ ਤੁਸੀਂ ਅਕਸਰ ਆਪਣੇ ਪੈਰਾਂ 'ਚ ਸੋਜ ਦੇਖਦੇ ਹੋ ਤਾਂ ਇਹ ਹਾਰਟ ਅਟੈਕ ਵਰਗੀ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਦਿਲ ਕਮਜ਼ੋਰ ਹੋ ਜਾਂਦਾ ਹੈ ਅਤੇ ਇਸ ਵਿੱਚ ਖੂਨ ਦਾ ਸੰਚਾਰ ਵਿਗੜਨਾ ਸ਼ੁਰੂ ਹੋ ਜਾਂਦਾ ਹੈ।
Download ABP Live App and Watch All Latest Videos
View In Appਜਦੋਂ ਦਿਲ ਖੂਨ ਨੂੰ ਸਹੀ ਤਰ੍ਹਾਂ ਪੰਪ ਕਰਨ ਵਿੱਚ ਅਸਮਰੱਥ ਹੁੰਦਾ ਹੈ, ਤਾਂ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਪੈਦਾ ਹੁੰਦੀ ਹੈ। ਇਸ ਲਈ ਸਰੀਰ ਵਿੱਚ ਹੋਣ ਵਾਲੀਆਂ ਛੋਟੀਆਂ-ਛੋਟੀਆਂ ਤਬਦੀਲੀਆਂ ਨੂੰ ਵੀ ਹਮੇਸ਼ਾ ਨਜ਼ਰਅੰਦਾਜ਼ ਨਾ ਕਰੋ।
ਪੈਰਾਂ ਵਿੱਚ ਦਰਦ ਅਤੇ ਭਾਰੀਪਣ ਮਹਿਸੂਸ ਹੋਣ ਦੀ ਭਾਵਨਾ ਗੰਭੀਰ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਖਾਸ ਕਰਕੇ ਪੌੜੀਆਂ ਚੜ੍ਹਨ ਵੇਲੇ ਜੇਕਰ ਜੇ ਤੁਹਾਨੂੰ ਚੱਕਰ ਆਉਂਦੇ ਹਨ ਤਾਂ ਇਹ ਦਿਲ ਦਾ ਦੌਰਾ ਪੈਣ ਕਾਰਨ ਹੋ ਸਕਦਾ ਹੈ।
ਪੈਰਾਂ ਵਿੱਚ ਝਰਨਾਹਟ ਅਤੇ ਸੁੰਨ ਹੋਣਾ ਦਿਲ ਦੀ ਗੰਭੀਰ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਇਹ ਖੂਨ ਦੇ ਪ੍ਰਵਾਹ ਨੂੰ ਘਟਾ ਸਕਦਾ ਹੈ ਅਤੇ ਦਿਮਾਗੀ ਪ੍ਰਣਾਲੀ ਲਈ ਖਤਰਨਾਕ ਹੋ ਸਕਦਾ ਹੈ।
ਜੇਕਰ ਚਮੜੀ ਦਾ ਰੰਗ ਬਦਲ ਰਿਹਾ ਹੈ ਤਾਂ ਇਹ ਹਾਰਟ ਅਟੈਕ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ, ਗਲਤੀ ਨਾਲ ਵੀ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।