Heavy bleeding : ਮਹਾਵਾਹੀ ਦੌਰਾਨ ਹੁੰਦੀ ਜ਼ਿਆਦਾ ਬਲੀਡਿੰਗ ਤਾਂ ਹੋ ਜਾਓ ਸਾਵਧਾਨ, ਜਾਂਚ ਜ਼ਰੂਰੀ
ਔਰਤਾਂ ਲਈ ਹਰ ਮਹੀਨੇ ਮਾਹਵਾਰੀ ਆਉਣਾ ਇੱਕ ਕੁਦਰਤੀ ਪ੍ਰਕਿਰਿਆ ਹੈ। ਪੇਟ ਦਰਦ ਅਤੇ ਬੇਚੈਨੀ ਵੀ ਹਰ ਕਿਸੇ ਲਈ ਆਮ ਗੱਲ ਹੈ।
Download ABP Live App and Watch All Latest Videos
View In Appਪਰ ਕੁਝ ਔਰਤਾਂ ਨੂੰ ਪੀਰੀਅਡਸ ਵਿੱਚ ਸਮੱਸਿਆ ਉਦੋਂ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਨ੍ਹਾਂ ਨੂੰ ਕਿਸੇ ਵੀ ਕਾਰਨ ਤੋਂ ਜ਼ਿਆਦਾ ਬਲੀਡਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ।
ਔਰਤਾਂ ਇਸ ਗੱਲ ਨੂੰ ਹਲਕੇ ਨਾਲ ਲੈ ਸਕਦੀਆਂ ਹਨ ਪਰ ਜ਼ਿਆਦਾ ਦਰਦ ਜਾਂ ਜ਼ਿਆਦਾ ਖੂਨ ਵਹਿਣਾ ਤੁਹਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਲੱਭ ਲਓ ਤਾਂ ਬਿਹਤਰ ਹੋਵੇਗਾ।
ਵਿਟਾਮਿਨ-ਈ ਭਾਰੀ ਖੂਨ ਵਹਿਣ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਇਸ ਲਈ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਹੈ, ਤਾਂ ਮਾਹਵਾਰੀ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਵਿਟਾਮਿਨ-ਈ ਲੈਣਾ ਸ਼ੁਰੂ ਕਰੋ ਅਤੇ ਮਾਹਵਾਰੀ ਦੇ ਤੀਜੇ ਦਿਨ ਤੱਕ ਹੀ ਲਓ।
ਪੀਰੀਅਡਜ਼ ਦੇ ਦੌਰਾਨ ਕੋਈ ਵੀ ਦਵਾਈ ਲੈਂਦੇ ਸਮੇਂ ਇੱਕ ਗੱਲ ਦਾ ਧਿਆਨ ਰੱਖੋ, ਤੁਹਾਨੂੰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਇਸਦੀ ਜਾਂਚ ਜ਼ਰੂਰੀ ਹੈ ਨਹੀਂ ਤਾਂ ਭਵਿੱਖ 'ਚ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮਾਹਵਾਰੀ ਦੇ ਦੌਰਾਨ ਬਹੁਤ ਜ਼ਿਆਦਾ ਖੂਨ ਨਿਕਲਣਾ ਬੱਚੇਦਾਨੀ ਵਿੱਚ ਫਾਈਬਰੋਇਡਸ ਦੇ ਕਾਰਨ ਵੀ ਹੋ ਸਕਦਾ ਹੈ।
ਇਸ ਕਾਰਨ ਤੁਹਾਨੂੰ ਲੰਬੇ ਸਮੇਂ ਤੱਕ ਖੂਨ ਵਹਿ ਸਕਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਸਰੀਰ ਵਿੱਚ ਹਾਰਮੋਨਸ ਦਾ ਅਸੰਤੁਲਨ ਹੁੰਦਾ ਹੈ ਤਾਂ ਇਹ ਪਰਤ ਬਹੁਤ ਮੋਟੀ ਹੋ ਜਾਂਦੀ ਹੈ।
ਅਜਿਹੀ ਸਥਿਤੀ ਵਿੱਚ ਪੀਰੀਅਡਸ ਦੌਰਾਨ ਭਾਰੀ ਖੂਨ ਵਹਿਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਪਰ ਸਮਾਂ ਰਹਿੰਦੇ ਜਾਂਚ ਕਰਵਾਉਣੀ ਜ਼ਰੂਰੀ ਹੈ।