Diabetes ਦਾ ਸੰਕੇਤ ਹੋ ਸਕਦੀਆਂ Skin ਦੀਆਂ ਆਹ ਸਮੱਸਿਆਵਾਂ, ਨਜ਼ਰਅੰਦਾਜ਼ ਕਰਨਾ ਪੈ ਸਕਦਾ ਮਹਿੰਗਾ
ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਹਮੇਸ਼ਾ ਕੰਟਰੋਲ ਵਿੱਚ ਨਹੀਂ ਰਹਿੰਦਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਜਾਣੋ ਸ਼ੂਗਰ ਦੇ ਮਰੀਜ਼ਾਂ ਨੂੰ ਚਮੜੀ ਦੀਆਂ ਕਿਹੜੀਆਂ ਬਿਮਾਰੀਆਂ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਕਈ ਚਮੜੀ ਦੇ ਰੋਗ ਵੀ ਸ਼ੂਗਰ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਇਹ ਸੁਣ ਕੇ ਭਲੇ ਹੀ ਅਜੀਬ ਲੱਗ ਸਕਦਾ ਹੈ ਪਰ ਸਿਹਤ ਮਾਹਿਰ ਇਸ ਬਾਰੇ ਚੇਤਾਵਨੀ ਦਿੰਦੇ ਹਨ। ਦਰਅਸਲ, ਚਮੜੀ 'ਤੇ ਖਾਰਸ਼ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਆਮ ਹਨ ਪਰ ਕਈ ਵਾਰ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਜਾਂ ਉਨ੍ਹਾਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ।
Download ABP Live App and Watch All Latest Videos
View In Appਡਾਕਟਰ ਅਨੁਸਾਰ ਸ਼ੂਗਰ ਵਰਗੀਆਂ ਭਿਆਨਕ ਬਿਮਾਰੀਆਂ ਵਿੱਚ ਵੀ ਚਮੜੀ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਜ਼ਿਆਦਾ ਹੁੰਦਾ ਹੈ। ਸ਼ੂਗਰ ਦੇ ਕੁਝ ਮਾਮਲਿਆਂ ਵਿੱਚ ਚਮੜੀ ਦੀਆਂ ਸਮੱਸਿਆਵਾਂ ਵੀ ਗੰਭੀਰ ਹੋ ਸਕਦੀਆਂ ਹਨ। ਅਜਿਹੇ 'ਚ ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਹਮੇਸ਼ਾ ਬੇਕਾਬੂ ਰਹਿੰਦਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਜਾਣੋ ਸ਼ੂਗਰ ਦੇ ਮਰੀਜ਼ਾਂ ਨੂੰ ਚਮੜੀ ਦੀਆਂ ਕਿਹੜੀਆਂ ਬਿਮਾਰੀਆਂ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ।
ਜ਼ਖ਼ਮ ਹੋਣ 'ਤੇ ਅਲਸਰ ਵੀ ਹੋ ਸਕਦਾ ਹੈ। ਹਾਲਾਂਕਿ, ਅਜਿਹੇ ਮਾਮਲੇ ਜਲਦੀ ਦੇਖਣ ਨੂੰ ਨਹੀਂ ਮਿਲਦੇ ਹਨ। ਲਗਭਗ ਸ਼ੂਗਰ ਦੇ 300 ਮਰੀਜ਼ਾਂ ਵਿੱਚੋਂ ਸਿਰਫ ਇੱਕ ਮਰੀਜ਼ ਨੂੰ ਇਸ ਕਿਸਮ ਦੀ ਬਿਮਾਰੀ ਹੈ। ਇਸ ਲਈ ਸ਼ੂਗਰ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਸਕਿਨ 'ਤੇ ਛਾਲੇ: ਸ਼ੂਗਰ ਦੇ ਮਰੀਜ਼ਾਂ ਦੀ ਸਕਿਨ 'ਤੇ ਛਾਲੇ ਪੈਣ ਦੀ ਸਮੱਸਿਆ ਕਾਫੀ ਆਮ ਹੈ। ਹੱਥਾਂ-ਪੈਰਾਂ ਦੀਆਂ ਉਂਗਲਾਂ ਅਤੇ ਪੂਰੇ ਹੱਥਾਂ ਅਤੇ ਪੈਰਾਂ 'ਚ ਛਾਲੇ ਹੋ ਜਾਂਦੇ ਹਨ। ਇਹ ਛਾਲੇ ਚਿੱਟੇ ਹੁੰਦੇ ਹਨ ਪਰ ਇਹ ਨੁਕਸਾਨ ਨਹੀਂ ਕਰਦੇ ਹਨ। ਇਹ ਛਾਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਆਪਣੇ ਆਪ ਠੀਕ ਹੋ ਜਾਂਦੇ ਹਨ ਪਰ ਇਹ ਇਸ ਗੱਲ ਦਾ ਸੰਕੇਤ ਹੋ ਸਕਦੇ ਹਨ ਕਿ ਤੁਹਾਡੇ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਵਿੱਚ ਨਹੀਂ ਹੈ। ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
ਡਾਇਬਟੀਜ਼ ਦੇ ਮਰੀਜ਼ਾਂ ਨੂੰ ਡਿਜੀਟਲ ਸਕੇਲੇਰੋਸਿਸ ਦਾ ਖ਼ਤਰਾ ਵੀ ਹੁੰਦਾ ਹੈ। ਇਸ ਵਿੱਚ ਤੁਹਾਡੀ ਚਮੜੀ ਆਮ ਨਾਲੋਂ ਮੋਟੀ ਹੋ ਜਾਂਦੀ ਹੈ। ਟਾਈਪ-1 ਅਤੇ ਟਾਈਪ-2 ਡਾਇਬਟੀਜ਼ ਤੋਂ ਪੀੜਤ ਵਿਅਕਤੀ ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਹੋ ਸਕਦਾ ਹੈ। ਹੱਥਾਂ-ਪੈਰਾਂ ਦੀਆਂ ਉਂਗਲਾਂ ਦੀ ਚਮੜੀ ਮੋਟੀ ਜਾਂ ਮੋਮ ਵਰਗੀ ਹੋ ਸਕਦੀ ਹੈ। ਇਸ ਦਾ ਖਤਰਾ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ ਜਿਨ੍ਹਾਂ ਦਾ ਬਲੱਡ ਸ਼ੂਗਰ ਦਾ ਪੱਧਰ ਬੇਕਾਬੂ ਹੁੰਦਾ ਹੈ।
ਨੇਕ੍ਰੋਬਾਇਓਸਿਸ ਯਾਨੀ ਸੈੱਲਾਂ ਦਾ ਡੈਡ ਹੋਣਾ ਵੀ ਸ਼ੂਗਰ ਦਾ ਸੰਕੇਤ ਹੋ ਸਕਦਾ ਹੈ। ਇਸ ਵਿਚ ਚਮੜੀ 'ਤੇ ਛੋਟੇ, ਉਭਰੇ ਹੋਏ, ਲਾਲ ਧੱਬੇ ਦਿਖਾਈ ਦਿੰਦੇ ਹਨ ਜੋ ਹੌਲੀ-ਹੌਲੀ ਵਧਣ ਅਤੇ ਚਮਕਦਾਰ ਹੋਣ ਲੱਗ ਪੈਂਦੇ ਹਨ। ਇਸ ਵਿਚ ਚਮੜੀ ਪਤਲੀ ਹੋ ਸਕਦੀ ਹੈ ਅਤੇ ਫਟ ਵੀ ਸਕਦੀ ਹੈ।