Homemade Milk Cake: ਬਾਸੀ ਰੋਟੀ ਤੋਂ ਬਣਾ ਸਕਦੇ ਹੋ ਸਵਾਦਿਸ਼ਟ ਮਿਲਕ ਕੇਕ, ਇਹ ਹੈ ਆਸਾਨ ਨੁਸਖਾ
ਜ਼ਿਆਦਾਤਰ ਘਰਾਂ 'ਚ ਲੋਕ ਰਾਤ ਤੋਂ ਬਚੀ ਹੋਈ ਬਾਸੀ ਰੋਟੀ ਨੂੰ ਸਵੇਰੇ ਹੀ ਸੁੱਟ ਦਿੰਦੇ ਹਨ ਪਰ ਹੁਣ ਤੁਸੀਂ ਬਾਸੀ ਰੋਟੀ ਦੀ ਵਰਤੋਂ ਕਰਕੇ ਘਰ 'ਚ ਹੀ ਸਵਾਦਿਸ਼ਟ ਮਿਲਕ ਕੇਕ ਬਣਾ ਸਕਦੇ ਹੋ।
Download ABP Live App and Watch All Latest Videos
View In Appਇਸ ਨੂੰ ਬਣਾਉਣ ਦਾ ਤਰੀਕਾ ਵੀ ਬਹੁਤ ਆਸਾਨ ਹੈ। ਜੇਕਰ ਤੁਸੀਂ ਵੀ ਬਾਸੀ ਰੋਟੀ ਦੀ ਵਰਤੋਂ ਕਰਕੇ ਕੁਝ ਵਧੀਆ ਬਣਾਉਣਾ ਚਾਹੁੰਦੇ ਹੋ, ਤਾਂ ਇਹ ਸਵਾਦਿਸ਼ਟ ਮਿਲਕ ਕੇਕ ਸਭ ਤੋਂ ਵਧੀਆ ਵਿਕਲਪ ਹੈ।
ਮਿਲਕ ਕੇਕ ਬਣਾਉਣ ਲਈ, ਤੁਹਾਨੂੰ ਕੁਝ ਸਮੱਗਰੀ ਦੀ ਲੋੜ ਹੋਵੇਗੀ। ਜਿਵੇਂ ਕਿ 5 ਤੋਂ 6 ਬਾਸੀ ਰੋਟੀਆਂ, 2 ਚਮਚ ਘਿਓ, 1 ਲੀਟਰ ਦੁੱਧ, ਇਕ ਕੱਪ ਸੂਜੀ, ਇਕ ਕੱਪ ਚੀਨੀ, ਇਕ ਚਮਚ ਇਲਾਇਚੀ ਪਾਊਡਰ ਅਤੇ ਕੁਝ ਸੁੱਕੇ ਮੇਵੇ।
ਬਾਸੀ ਰੋਟੀਆਂ ਦੀ ਵਰਤੋਂ ਕਰਕੇ ਮਿਲਕ ਕੇਕ ਬਣਾਉਣ ਲਈ ਪਹਿਲਾਂ ਸਾਰੀਆਂ ਰੋਟੀਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਓ। ਹੁਣ ਇਕ ਵੱਡੇ ਭਾਂਡੇ ਵਿਚ ਇਕ ਲੀਟਰ ਦੁੱਧ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਦੁੱਧ ਥੋੜਾ ਜਿਹਾ ਉਬਲ ਜਾਵੇ ਤਾਂ ਇਸ ਵਿਚ ਸੂਜੀ ਅਤੇ ਚੀਨੀ ਪਾਓ ਅਤੇ ਲਗਾਤਾਰ ਹਿਲਾਉਂਦੇ ਰਹੋ।
ਜਦੋਂ ਇਹ ਥੋੜਾ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਆਪਣੀ ਪਸੰਦ ਅਨੁਸਾਰ ਆਕਾਰ ਵਿਚ ਕੱਟ ਕੇ ਪਲੇਟ ਵਿਚ ਕੱਢ ਕੇ ਸਰਵ ਕਰੋ।