Health: ਗਰਮੀਆਂ 'ਚ ਤੇਜ਼ੀ ਨਾਲ ਘਟਾਉਣਾ ਚਾਹੁੰਦੇ ਭਾਰ, ਤਾਂ ਖਾਲੀ ਪੇਟ ਕਰ ਲਓ ਆਹ ਕੰਮ, ਸਿਹਤ ਨੂੰ ਹੋਣਗੇ ਬਹੁਤ ਸਾਰੇ ਫਾਇਦੇ
ਅੱਜ ਕੱਲ੍ਹ ਪੂਰੀ ਦੁਨੀਆ ਵਿੱਚ ਮੋਟਾਪਾ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ। ਭਾਰ ਘਟਾਉਣ ਲਈ ਲੋਕ ਕੀ ਨਹੀਂ ਕਰ ਰਹੇ ਹਨ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਨਿੰਬੂ ਨਾਲ ਭਾਰ ਕਿਵੇਂ ਘੱਟ ਕਰ ਸਕਦੇ ਹੋ? ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਹ ਇੱਕ ਤਰ੍ਹਾਂ ਦਾ ਸੁਪਰ ਫੂਡ ਹੈ। ਇਹ ਇੱਕ ਕਿਸਮ ਦਾ ਖੱਟੇ ਫਲ ਹੈ। ਇਸ ਨੂੰ ਤੁਸੀਂ ਆਸਾਨੀ ਨਾਲ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
Download ABP Live App and Watch All Latest Videos
View In Appਨਿੰਬੂ ਨਾਲ ਮੈਟਾਬੋਲਿਜ਼ਮ ਬਿਹਤਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਮੋਟਾਪੇ ਨੂੰ ਕੰਟਰੋਲ 'ਚ ਰੱਖਦਾ ਹੈ। ਨਿੰਬੂ ਦਾ ਰਸ ਸਰੀਰ ਦੀ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਨਾਲ ਹੀ ਪੇਟ ਵੀ ਸਾਫ਼ ਰਹਿੰਦਾ ਹੈ। ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਨਿੰਬੂ ਦਾ ਰਸ ਜ਼ਰੂਰ ਪੀਣਾ ਚਾਹੀਦਾ ਹੈ।
ਸਵੇਰੇ ਖਾਲੀ ਪੇਟ ਕੋਸੇ ਪਾਣੀ 'ਚ ਨਿੰਬੂ ਦਾ ਰਸ ਮਿਲਾ ਦਿਓ ਅਤੇ ਉਸ ਨੂੰ ਪੀ ਲਓ। ਅਜਿਹਾ ਕਰਨ ਨਾਲ ਸਰੀਰ ਦੀ ਇਮਿਊਨਿਟੀ ਵੀ ਵੱਧ ਹੁੰਦੀ ਹੈ। ਤੁਸੀਂ ਜੂਸ ਵਿੱਚ ਨਿੰਬੂ ਦੇ ਰਸ ਦੀ ਵਰਤੋਂ ਕਰ ਸਕਦੇ ਹੋ।
ਨਿੰਬੂ ਮੋਟਾਪੇ ਨੂੰ ਕੰਟਰੋਲ ਕਰਦਾ ਹੈ। ਰੋਜ਼ਾਨਾ ਕਸਰਤ ਕਰਨ ਵਾਲੇ ਲੋਕਾਂ ਨੂੰ ਨਿੰਬੂ ਜ਼ਰੂਰ ਖਾਣਾ ਚਾਹੀਦਾ ਹੈ। ਨਿੰਬੂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
ਤੁਹਾਨੂੰ ਆਪਣੀ ਖੁਰਾਕ ਵਿੱਚ ਨਿੰਬੂ ਨੂੰ ਵੱਧ ਤੋਂ ਵੱਧ ਸ਼ਾਮਲ ਕਰਨਾ ਚਾਹੀਦਾ ਹੈ। ਜਿਵੇਂ ਘਰ ਵਿੱਚ ਬਣੀਆਂ ਸਬਜ਼ੀਆਂ, ਦਾਲਾਂ ਅਤੇ ਸਲਾਦ ਸ਼ਾਮਲ ਕਰੋ। ਇਸ ਤੋਂ ਇਲਾਵਾ ਸੁੱਕੇ ਮੇਵੇ ਨੂੰ ਵੀ ਆਪਣੀ ਡਾਈਟ 'ਚ ਸ਼ਾਮਲ ਕਰੋ।