Health Tips: ਜੇਕਰ ਤੁਹਾਨੂੰ ਵੀ ਦਫਤਰ 'ਚ ਬੈਠਿਆਂ-ਬੈਠਿਆਂ ਬਣਨ ਲੱਗਦੀ ਗੈਸ ਤਾਂ ਅਪਣਾਓ ਆਹ ਤਰੀਕਾ, ਤੁਰੰਤ ਮਿਲੇਗਾ ਆਰਾਮ
ਦਫਤਰ 'ਚ ਘੰਟਿਆਂਬੱਧੀ ਬੈਠਣ ਨਾਲ ਬਦਹਜ਼ਮੀ, ਪੇਟ ਫੁੱਲਣਾ, ਪੇਟ ਵਿੱਚ ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਦਰਅਸਲ, ਅਜਿਹਾ ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਜੀਵਨ ਸ਼ੈਲੀ ਕਾਰਨ ਹੁੰਦਾ ਹੈ। ਖਾਣਾ ਚੰਗੀ ਤਰ੍ਹਾਂ ਨਾ ਖਾਣ ਨਾਲ, ਭੋਜਨ 'ਚ ਪੋਸ਼ਕ ਤੱਤਾਂ ਦੀ ਕਮੀ, ਸੜਿਆ-ਗਲਿਆ ਖਾਣਾ ਖਾਣ ਵੀ ਨਾਲ ਵੀ ਪੇਟ 'ਚ ਗੈਸ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
Download ABP Live App and Watch All Latest Videos
View In Appਤਣਾਅ ਅਤੇ ਸਰੀਰਕ ਗਤੀਵਿਧੀ ਦੀ ਕਮੀ, ਨੀਂਦ ਦੀ ਕਮੀ ਜਾਂ ਬਹੁਤ ਜ਼ਿਆਦਾ ਦੁੱਧ ਤੋਂ ਬਣੇ ਪਦਾਰਥ ਖਾਣ ਨਾਲ ਪੇਟ ਵਿੱਚ ਗੈਸ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਜੇਕਰ ਤੁਸੀਂ ਵੀ ਅਕਸਰ ਦਫਤਰ 'ਚ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਉੱਠਣਾ-ਬੈਠਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇੱਕ ਕੱਪ ਗਰਮ ਪਾਣੀ ਵਿੱਚ ਅਦਰਕ ਮਿਲਾ ਕੇ ਪੀਣ ਨਾਲ ਪੇਟ ਨੂੰ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਮਿਲਦੇ ਹਨ।
ਜੇਕਰ ਤੁਸੀਂ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਗਰਮ ਪਾਣੀ 'ਚ ਸੌਂਫ ਪਾ ਕੇ ਪੀਓ। ਇਸ ਨਾਲ ਗੈਸ, ਬਲੋਟਿੰਗ ਅਤੇ ਪੇਟ ਦਰਦ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਜੇਕਰ ਤੁਸੀਂ ਪੇਟ 'ਚ ਗੈਸ ਅਤੇ ਦਰਦ ਤੋਂ ਰਾਹਤ ਚਾਹੁੰਦੇ ਹੋ ਤਾਂ ਸਾਧਾਰਨ ਲੱਸੀ ਦੀ ਬਜਾਏ ਮਸਾਲੇ ਵਾਲੀ ਲੱਸੀ ਪੀਓ। ਇਹ ਪੇਟ ਲਈ ਬਹੁਤ ਵਧੀਆ ਹੈ।