How to Glow Skin: 50 ਦੀ ਉਮਰ 'ਚ ਵੀ ਲਗੋਗੇ ਜਵਾਨ, ਬਸ ਰੋਜ਼ ਲਓ ਇਦਾਂ ਦੀ ਡਾਈਟ
ਤੁਸੀਂ 40 ਸਾਲ ਦੀ ਉਮਰ ਦੇ ਹੋ ਗਏ ਹੋ ਅਤੇ ਤੁਹਾਡੀ ਸਕਿਨ 'ਤੇ ਝੁਰੜੀਆਂ ਨਜ਼ਰ ਆਉਣ ਲੱਗ ਪਈਆਂ ਹਨ। ਅਜਿਹੇ 'ਚ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅਸੀਂ ਤੁਹਾਨੂੰ ਅਜਿਹੀ ਡਾਈਟ ਦੇ ਬਾਰੇ 'ਚ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਨਾਲ ਤੁਹਾਡੇ ਚਿਹਰੇ ਦੀ ਸਕਿਨ ਬਹੁਤ ਟਾਈਟ ਰਹੇਗੀ ਅਤੇ ਇਸ 'ਤੇ ਝੁਰੜੀਆਂ ਵੀ ਨਹੀਂ ਦਿਖਾਈ ਦੇਣਗੀਆਂ।
Download ABP Live App and Watch All Latest Videos
View In Appਜੇਕਰ ਹਾਲੇ ਤੁਸੀਂ 50 ਸਾਲ ਦੇ ਨਹੀਂ ਹੋਏ ਹੋ। ਹੁਣੇ-ਹੁਣੇ 40 ਦੇ ਅੰਕੜੇ ਨੂੰ ਛੂਹਿਆ ਹੈ ਅਤੇ ਚਿਹਰੇ 'ਤੇ ਝੁਰੜੀਆਂ ਦਿਖਾਈ ਦੇਣ ਲੱਗ ਪਈਆਂ ਹਨ। ਕੀ ਤੁਸੀਂ ਇਸ ਦਾ ਕਾਰਨ ਜਾਣਦੇ ਹੋ?
ਦਰਅਸਲ, ਖਰਾਬ ਜੀਵਨ ਸ਼ੈਲੀ ਕਰਕੇ ਚਿਹਰੇ 'ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ। ਜੇਕਰ ਤੁਸੀਂ ਇਸ ਵਿਟਾਮਿਨ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰਦੇ ਹੋ, ਤਾਂ ਤੁਹਾਡੀ ਚਮੜੀ ਚਮਕਣ ਲੱਗ ਜਾਵੇਗੀ।
ਚਮੜੀ ਨਾਲ ਜੁੜੀ ਕਿਸੇ ਵੀ ਸਮੱਸਿਆ ਦੇ ਮਾਮਲੇ 'ਚ ਡਾਕਟਰ ਵਿਟਾਮਿਨ ਸੀ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ।
ਅਜਿਹੇ 'ਚ ਤੁਸੀਂ ਅਜਿਹੇ ਫਲਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ, ਜਿਨ੍ਹਾਂ 'ਚ ਵਿਟਾਮਿਨ ਸੀ ਹੁੰਦਾ ਹੈ। ਇਨ੍ਹਾਂ ਫਲਾਂ ਵਿੱਚ ਨਿੰਬੂ, ਸੰਤਰਾ, ਕੀਵੀ ਅਤੇ ਮੌਸਮੀ ਆਦਿ ਸ਼ਾਮਲ ਹਨ।
ਵਿਟਾਮਿਨ ਸੀ ਦੇ ਕਾਰਨ ਚਮੜੀ 'ਚ ਕੋਲੇਜਨ ਵੱਧ ਜਾਂਦਾ ਹੈ, ਜਿਸ ਨਾਲ ਚਮੜੀ ਟਾਈਟ ਰਹਿੰਦੀ ਹੈ। ਆਪਣੀ ਖੁਰਾਕ ਵਿੱਚ ਕੋਈ ਵੀ ਤਬਦੀਲੀ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।