Walnuts Benefits: Uric Acid ਤੋਂ ਪ੍ਰੇਸ਼ਾਨ ਤਾਂ ਕਰੋ ਅਖਰੋਟ ਦਾ ਸੇਵਨ, ਜਾਣੋ ਸਹੀ ਢੰਗ
ਯੂਰਿਕ ਐਸਿਡ ਦਾ ਵਧਿਆ ਹੋਇਆ ਪੱਧਰ ਜੋ ਕ੍ਰਿਸਟਲ ਦੇ ਰੂਪ ਵਿੱਚ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਜੋੜਾਂ ਵਿੱਚ ਸੋਜ ਅਤੇ ਦਰਦ ਦਾ ਕਾਰਨ ਬਣਦਾ ਹੈ। ਇਹ ਗੁਰਦੇ ਦੀ ਪੱਥਰੀ ਦਾ ਕਾਰਨ ਵੀ ਬਣਦਾ ਹੈ ਅਤੇ ਇਸ ਤੋਂ ਇਲਾਵਾ ਇਹ ਸਰੀਰ ਵਿੱਚ ਕਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
Download ABP Live App and Watch All Latest Videos
View In Appਇਸ ਸਥਿਤੀ 'ਚ ਅਖਰੋਟ ਦਾ ਸੇਵਨ ਕਿਵੇਂ ਲਾਭਦਾਇਕ ਸਾਬਤ ਹੋ ਸਕਦਾ ਹੈ ਅਤੇ ਤੁਹਾਨੂੰ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਇਸਨੂੰ ਕਿਵੇਂ ਖਾਣਾ ਚਾਹੀਦਾ ਹੈ। ਆਓ ਜਾਣਦੇ ਹਾਂ ਅਖਰੋਟ ਦੇ ਸੇਵਨ ਦਾ ਸਹੀ ਢੰਗ
ਅਖਰੋਟ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਤੇ ਗੁਣਾਂ ਕਾਰਨ ਇਹ Uric Acid ਦੇ ਮਰੀਜ਼ਾਂ ਲਈ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ। ਅਖਰੋਟ ਕਈ ਜ਼ਰੂਰੀ ਵਿਟਾਮਿਨਾਂ ਦਾ ਭੰਡਾਰ ਹੈ, ਇਸਦੇ ਨਾਲ ਹੀ ਇਸ ਵਿੱਚ ਐਂਟੀਆਕਸੀਡੈਂਟ ਤੇ ਪੌਲੀਅਨਸੈਚੁਰੇਟਿਡ ਫੈਟੀ ਐਸਿਡ ਵੀ ਪਾਏ ਜਾਂਦੇ ਹਨ ਜੋ ਸਰੀਰ ਵਿੱਚ ਯੂਰਿਕ ਐਸਿਡ ਦੇ ਵਧੇ ਹੋਏ ਪੱਧਰ ਨੂੰ ਕੰਟਰੋਲ ਕਰ ਸਕਦੇ ਹਨ।
ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ। ਜੇਕਰ ਤੁਸੀਂ ਅਕਸਰ ਗੈਸ, ਐਸੀਡਿਟੀ ਜਾਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਆਪਣੀ ਰੋਜ਼ਾਨਾ ਦੀ ਡਾਈਟ 'ਚ ਅਖਰੋਟ ਜ਼ਰੂਰ ਸ਼ਾਮਲ ਕਰੋ।
ਅਖਰੋਟ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਵਧਦੀ ਹੈ। ਇਹ ਫਾਈਬਰ, ਓਮੇਗਾ-3 ਫੈਟੀ ਐਸਿਡ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨਾਂ ਦਾ ਭੰਡਾਰ ਹੈ।
Uric Acid ਦੇ ਪੱਧਰ ਨੂੰ ਕੰਟਰੋਲ ਕਰਨ ਲਈ ਤੁਸੀਂ ਰੋਜ਼ਾਨਾ ਖਾਲੀ ਪੇਟ 2-3 ਅਖਰੋਟ ਚਬਾ ਸਕਦੇ ਹੋ। ਗਰਮੀ ਦੇ ਮੌਸਮ 'ਚ ਇਨ੍ਹਾਂ ਨੂੰ ਰਾਤ ਭਰ ਪਾਣੀ 'ਚ ਭਿਓਂਂ ਕੇ ਸਵੇਰੇ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ, ਭਿਓਂਂ ਕੇ ਖਾਣ ਨਾਲ ਸਰੀਰ 'ਚ ਗਰਮੀ ਵਧਣ ਦਾ ਖਤਰਾ ਨਹੀਂ ਹੁੰਦਾ ਅਤੇ ਇਨ੍ਹਾਂ ਨੂੰ ਖਾਣਾ ਯੂਰਿਕ ਐਸਿਡ ਨੂੰ ਘੱਟ ਕਰਨ 'ਚ ਵੀ ਫਾਇਦੇਮੰਦ ਹੋਵੇਗਾ।