ਘੁਰਾੜਿਆਂ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗਾ ਫਾਇਦਾ
ਅਸਲ ਵਿੱਚ ਘੁਰਾੜੇ ਉਦੋਂ ਆਉਂਦੇ ਹਨ ਜਦੋਂ ਗਲੇ ਦੀਆਂ ਨਾੜਾਂ ਵਿੱਚ ਖਿਚਾਅ ਆਉਣ ਲੱਗਦਾ ਹੈ ਅਤੇ ਇਸ ਨਾਲ ਸਾਹ ਲੈਣ ਵੇਲੇ ਸ਼ੋਰ ਸੁਣਾਈ ਦਿੰਦਾ ਹੈ। ਇਸ ਨੂੰ ਅਕਸਰ ਸਲੀਪਿੰਗ ਡਿਸਆਰਡਰ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਘੁਰਾੜਿਆਂ ਨੂੰ ਰੋਕਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਇਸ ਦਾ ਘਰੇਲੂ ਨੁਸਖਾ ਅਪਣਾਉਣਾ ਸ਼ੁਰੂ ਕਰੋ।
Download ABP Live App and Watch All Latest Videos
View In Appਘੁਰਾੜਿਆਂ ਨੂੰ ਘੱਟ ਕਰਨ ਲਈ ਜੈਤੂਨ ਦੇ ਤੇਲ ਦੀ ਨਿਯਮਤ ਵਰਤੋਂ ਕਰੋ। ਇਸ ਦੇ ਲਈ ਅੱਧਾ ਚਮਚ ਜੈਤੂਨ ਦੇ ਤੇਲ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ। ਰੋਜ਼ਾਨਾ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਜੈਤੂਨ ਦਾ ਤੇਲ ਸਾਹ ਦੀਆਂ ਨਾਲੀਆਂ ਦੇ ਟਿਸ਼ੂਆਂ ਨੂੰ ਸ਼ਾਂਤ ਕਰਦਾ ਹੈ। ਹਵਾ ਲਈ ਇੱਕ ਸਾਫ ਰਸਤਾ ਪ੍ਰਦਾਨ ਕਰਦੇ ਹੋਏ ਸੋਜ ਨੂੰ ਵੀ ਘਟਾਉਂਦਾ ਹੈ। ਇਹ ਸਰੀਰ ਦੀ ਥਕਾਵਟ ਅਤੇ ਦਰਦ ਨੂੰ ਵੀ ਘਟਾ ਸਕਦਾ ਹੈ।
ਇਕ ਗਲਾਸ ਪਾਣੀ ਵਿਚ ਪੁਦੀਨੇ ਦੇ ਤੇਲ ਦੀਆਂ ਇਕ ਜਾਂ ਦੋ ਬੂੰਦਾਂ ਮਿਲਾਓ ਅਤੇ ਸੌਣ ਤੋਂ ਪਹਿਲਾਂ ਇਸ ਨਾਲ ਗਰਾਰੇ ਕਰੋ । ਇਸ ਨੂੰ ਰੋਜ਼ਾਨਾ ਕਰੋ ਜਦੋਂ ਤੱਕ ਤੁਹਾਨੂੰ ਸਹੀ ਨਤੀਜਾ ਨਹੀਂ ਮਿਲਦਾ।
ਇਲਾਇਚੀ ਦੀ ਵਰਤੋਂ ਨਾਲ ਬੰਦ ਨੱਕ ਦੇ ਰਸਤਿਆਂ ਨੂੰ ਖੋਲ੍ਹਣਾ ਆਸਾਨ ਹੋ ਜਾਂਦਾ ਹੈ।ਇਸ ਦੇ ਨਾਲ ਸਾਹ ਵਾਲੀਆਂ ਨਾਲੀਆਂ ਦੇ ਸਹੀ ਢੰਗ ਨਾਲ ਖੁੱਲ੍ਹਣ ਕਾਰਨ ਘੁਰਾੜੇ ਘੱਟ ਜਾਂਦੇ ਹਨ।
ਇਸ ਦੇ ਲਈ ਇੱਕ ਗਲਾਸ ਕੋਸੇ ਪਾਣੀ ਵਿੱਚ ਅੱਧਾ ਚਮਚ ਇਲਾਇਚੀ ਪਾਊਡਰ ਮਿਲਾਓ। ਇਸ ਨੂੰ ਸੌਣ ਤੋਂ 30 ਮਿੰਟ ਪਹਿਲਾਂ ਪੀਓ। ਹੌਲੀ-ਹੌਲੀ ਆਪਣੇ ਘੁਰਾੜੇ ਘੱਟ ਕਰਨ ਲਈ ਰੋਜ਼ਾਨਾ ਅਜਿਹਾ ਕਰੋ।