Cold Water: ਗਰਮੀਆਂ 'ਚ ਪੀਂਦੇ ਹੋ ਬਹੁਤ ਠੰਢਾ ਪਾਣੀ ਤਾਂ ਜਾਣ ਲਓ ਇਹ ਗੰਭੀਰ ਨੁਕਸਾਨ
ਇਸ ਨੂੰ ਪੀਣ ਨਾਲ ਤੁਰੰਤ ਰਾਹਤ ਮਿਲਦੀ ਹੈ ਅਤੇ ਗਰਮੀ ਦੂਰ ਹੁੰਦੀ ਹੈ ਪਰ ਠੰਢੇ ਪਾਣੀ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।
Download ABP Live App and Watch All Latest Videos
View In Appਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬਰਫ਼ ਦਾ ਪਾਣੀ ਜਾਂ ਠੰਢਾ ਪਾਣੀ ਪੀਣ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਨਾਲ ਨਾ ਸਿਰਫ ਤੁਹਾਡਾ ਭਾਰ ਵਧ ਸਕਦਾ ਹੈ ਸਗੋਂ ਤੁਹਾਡੇ ਦਿਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਠੰਢਾ ਪਾਣੀ ਤੁਹਾਡੇ ਪਾਚਨ ਤੰਤਰ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰਦਾ ਹੈ। ਠੰਢਾ ਪਾਣੀ ਨਿਯਮਤ ਤੌਰ 'ਤੇ ਪੀਣ ਨਾਲ ਭੋਜਨ ਨੂੰ ਪਚਣ ਵਿਚ ਮੁਸ਼ਕਲ ਆਉਂਦੀ ਹੈ ਅਤੇ ਪੇਟ ਦਰਦ, ਮਤਲੀ, ਕਬਜ਼ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗਲਤੀ ਨਾਲ ਵੀ ਠੰਢਾ ਪਾਣੀ ਨਾ ਪੀਓ। ਦਰਅਸਲ, ਠੰਢਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਵਿਚ ਜਮ੍ਹਾ ਫੈਟ ਸਖ਼ਤ ਹੋ ਜਾਂਦਾ ਹੈ, ਜਿਸ ਨਾਲ ਚਰਬੀ ਨੂੰ ਸਾੜਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਠੰਢੇ ਪਾਣੀ ਤੋਂ ਦੂਰ ਰਹੋ।
ਬਹੁਤ ਜ਼ਿਆਦਾ ਠੰਢਾ ਪਾਣੀ ਪੀਣ ਨਾਲ ਗਲੇ ਵਿਚ ਖਰਾਸ਼ ਅਤੇ ਕਨਜੈਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਠੰਢਾ ਪਾਣੀ ਪੀਣ ਨਾਲ, ਖਾਸ ਤੌਰ 'ਤੇ ਖਾਣ ਤੋਂ ਬਾਅਦ, ਵਾਧੂ ਬਲਗ਼ਮ ਪੈਦਾ ਹੁੰਦਾ ਹੈ, ਜੋ ਸਾਹ ਦੀ ਨਾਲੀ ਵਿੱਚ ਜਮ੍ਹਾਂ ਹੋ ਜਾਂਦਾ ਹੈ ਅਤੇ ਸੋਜਸ਼ ਦੀ ਲਾਗ ਦਾ ਕਾਰਨ ਬਣਦਾ ਹੈ। ਇਸ ਲਈ ਜਿੰਨਾ ਹੋ ਸਕੇ ਠੰਡਾ ਪਾਣੀ ਪੀਣ ਤੋਂ ਬਚੋ।