Kids Health: ਤੁਹਾਡਾ ਬੱਚਾ ਮੋਬਾਈਲ, ਟੈਲੀਵਿਜ਼ਨ ਜਾਂ ਕੰਪਿਊਟਰ ਦੀ ਸਕ੍ਰੀਨ ਨਾਲ ਚਿਪਕਿਆ ਰਹਿੰਦਾ ਤਾਂ ਸਾਵਧਾਨ, ਸਿਹਤ ਨੂੰ ਵੱਡਾ ਖਤਰਾ!
ਅੱਜ-ਕੱਲ੍ਹ ਬੱਚੇ ਵੀ ਗੈਜੇਟ ਫ੍ਰੈਂਡਲੀ ਹੋ ਗਏ ਹਨ। ਵੱਡਿਆਂ ਦੇ ਨਾਲ-ਨਾਲ ਬੱਚੇ ਵੀ ਮੋਬਾਈਲ, ਟੀਵੀ ਤੇ ਲੈਪਟਾਪ ਵਰਗੇ ਗੈਜੇਟਸ ਦੀ ਜ਼ਿਆਦਾ ਵਰਤੋਂ ਕਰਨ ਲੱਗੇ ਹਨ। ਦੂਜੇ ਪਾਸੇ ਕਈ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਮੋਬਾਈਲ, ਲੈਪਟਾਪ ਵਰਗੇ ਗੈਜੇਟਸ ਨੂੰ ਲੰਬੇ ਸਮੇਂ ਤੱਕ ਵਰਤਣ ਨਾਲ ਮਾਨਸਿਕ ਤੇ ਸਰੀਰਕ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ।
Download ABP Live App and Watch All Latest Videos
View In Appਅੱਜ-ਕੱਲ੍ਹ ਬੱਚੇ ਵੀ ਗੈਜੇਟ ਫ੍ਰੈਂਡਲੀ ਹੋ ਗਏ ਹਨ। ਵੱਡਿਆਂ ਦੇ ਨਾਲ-ਨਾਲ ਬੱਚੇ ਵੀ ਮੋਬਾਈਲ, ਟੀਵੀ ਤੇ ਲੈਪਟਾਪ ਵਰਗੇ ਗੈਜੇਟਸ ਦੀ ਜ਼ਿਆਦਾ ਵਰਤੋਂ ਕਰਨ ਲੱਗੇ ਹਨ। ਦੂਜੇ ਪਾਸੇ ਕਈ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਮੋਬਾਈਲ, ਲੈਪਟਾਪ ਵਰਗੇ ਗੈਜੇਟਸ ਨੂੰ ਲੰਬੇ ਸਮੇਂ ਤੱਕ ਵਰਤਣ ਨਾਲ ਮਾਨਸਿਕ ਤੇ ਸਰੀਰਕ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ।
ਅਮਰੀਕਾ ਦੇ ਕੈਲੀਫੋਰਨੀਆ ਸਥਿਤ ਮੈਮੋਰੀਅਲ ਕੇਅਰ ਔਰੇਂਜ ਕੋਸਟ ਮੈਡੀਕਲ ਸੈਂਟਰ ਦੇ ਖੋਜਕਰਤਾਵਾਂ ਮੁਤਾਬਕ ਜੇਕਰ ਕੋਈ ਬੱਚਾ ਦਿਨ ਵਿੱਚ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਸਕਰੀਨ ਨਾਲ ਚਿਪਕਿਆ ਰਹਿੰਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਉਸ ਦੀਆਂ ਅੱਖਾਂ 'ਤੇ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਬੱਚੇ ਦੀ ਮਾਨਸਿਕ ਸਿਹਤ, ਸਿੱਖਣ, ਸਮਝਣਾ, ਚੀਜ਼ਾਂ ਨੂੰ ਯਾਦ ਰੱਖਣ ਤੇ ਰਿਸ਼ਤਿਆਂ ਨੂੰ ਬਣਾਏ ਰੱਖਣ ਦੇ ਪੱਖੋਂ ਵੀ ਇਹ ਠੀਕ ਨਹੀਂ ਹੈ।
ਰਿਸਰਚ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਪੰਜ-ਸੱਤ ਘੰਟੇ ਸਕਰੀਨ ਦੇ ਸਾਹਮਣੇ ਕੰਮ ਕਰਦੇ ਰਹਿੰਦੇ ਹਨ, ਉਨ੍ਹਾਂ ਵਿੱਚ ਬੇਚੈਨੀ ਤੇ ਉਦਾਸੀ ਵਰਗੀਆਂ ਚੀਜ਼ਾਂ ਵੀ ਬਹੁਤ ਵਧ ਜਾਂਦੀਆਂ ਹਨ। ਇਸ ਲਈ ਇਸ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਖੋਜ ਪਹਿਲੀਆਂ ਖੋਜਾਂ ਉਪਰ ਹੀ ਮੋਹਰ ਲਾਉਂਦੀ ਹੈ ਪਰ ਇਸ ਵਿੱਚ ਸਮੇਂ ਉਪਰ ਖਾਸ ਜ਼ੋਰ ਦਿੱਤਾ ਗਿਆ ਹੈ।
ਡਾਕਟਰ ਪੋਸਨਰ ਦਾ ਕਹਿਣਾ ਹੈ ਕਿ ਸਕਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਨੀਂਦ ਦੇ ਹਾਰਮੋਨ ਮੇਲੇਟੋਨਿਨ ਦੇ ਉਤਪਾਦਨ ਵਿੱਚ ਵਿਘਨ ਪਾਉਂਦੀ ਹੈ। ਇਸ ਕਾਰਨ ਬੱਚਿਆਂ ਨੂੰ ਸੌਣ 'ਚ ਕਾਫੀ ਦਿੱਕਤ ਆਉਂਦੀ ਹੈ।
ਇਸ ਦੇ ਨਾਲ ਹੀ ਜਦੋਂ ਬੱਚੇ ਸਵੇਰੇ ਉੱਠਦੇ ਹਨ, ਤਾਂ ਉਹ ਤਰੋ-ਤਾਜ਼ਾ ਮਹਿਸੂਸ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੀ ਨੀਂਦ ਅਧੂਰੀ ਰਹਿੰਦੀ ਹੈ। ਇਸ ਨਾਲ ਉਨ੍ਹਾਂ ਦੀ ਤਰਕਸ਼ੀਲ ਯੋਗਤਾ ਤੇ ਯਾਦਦਾਸ਼ਤ 'ਤੇ ਸਿੱਧਾ ਮਾੜਾ ਪ੍ਰਭਾਵ ਪੈਂਦਾ ਹੈ। ਪੋਸਨਰ ਅਨੁਸਾਰ, ਬੱਚਿਆਂ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਸਕ੍ਰੀਨ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਅਧਿਐਨ ਦੀ ਪ੍ਰਮੁੱਖ ਖੋਜਕਰਤਾ ਡਾਕਟਰ ਜੀਨਾ ਪੋਸਨਰ ਅਨੁਸਾਰ ਜੇਕਰ ਬੱਚੇ ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ ਤਾਂ ਉਨ੍ਹਾਂ ਦਾ ਮੋਟਾਪਾ ਵਧਣ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਨੇ ਮੇਓ ਕਲੀਨਿਕ ਦੇ ਇੱਕ ਅਧਿਐਨ ਦਾ ਹਵਾਲਾ ਦਿੱਤਾ ਜਿਸ ਵਿੱਚ ਸਕ੍ਰੀਨ ਦੀ ਵਰਤੋਂ ਵਿੱਚ ਹਰ ਦੋ ਘੰਟੇ ਦੇ ਵਾਧੇ ਲਈ ਮੋਟਾਪੇ ਦੇ ਜੋਖਮ ਵਿੱਚ 23 ਪ੍ਰਤੀਸ਼ਤ ਵਾਧਾ ਹੁੰਦਾ ਹੈ।
2018 ਵਿੱਚ ਪ੍ਰਕਾਸ਼ਿਤ ਇੱਕ ਬ੍ਰਿਟਿਸ਼ ਅਧਿਐਨ ਦਾ ਹਵਾਲਾ ਦਿੰਦੇ ਹੋਏ ਡਾ: ਪੋਸਨਰ ਨੇ ਕਿਹਾ ਕਿ ਜੋ ਬੱਚੇ ਘੰਟਿਆਂ ਤੱਕ ਸਕ੍ਰੀਨ ਦੇ ਸਾਹਮਣੇ ਬੈਠਦੇ ਹਨ, ਉਨ੍ਹਾਂ ਨੂੰ ਪਿੱਠ ਦਰਦ ਤੇ ਸਿਰ ਦਰਦ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।